PM ਜਾਨਸਨ ਨੇ ਬ੍ਰੈਗਜ਼ਿਟ ਬਾਰੇ ਯੂਰਪੀ ਯੂਨੀਅਨ ਨੂੰ ਲਿਖੀ ਚਿੱਠੀ

10/20/2019 10:49:24 PM

ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਰਪੀ ਸੰਘ ਦੇ ਮੌਜੂਦਾ ਪ੍ਰਧਾਨ ਡੋਨਾਲਡ ਟਸਕ ਨੂੰ ਇਕ ਚਿੱਠੀ ਲਿਖ ਕੇ ਬ੍ਰੈਗਜ਼ਿਟ ਦੀ ਤਰੀਕ ਨੂੰ ਅੱਗੇ ਵਧਾ ਕੇ ਅਗਲੇ ਸਾਲ 31 ਜਨਵਰੀ ਤੱਕ ਦੇਰੀ ਕਰਨ ਦੀ ਅਪੀਲ ਕੀਤੀ ਹੈ। ਜਾਨਸਨ ਨੇ ਚਿੱਠੀ 'ਚ ਆਖਿਆ ਕਿ ਉਹ ਇਹ ਚਿੱਠੀ ਯੂਰਪੀ ਸੰਘ ਨੂੰ ਸੂਚਿਤ ਕਰਨ ਲਿਖ ਰਹੇ ਹਨ।

ਉਨ੍ਹਾਂ ਆਖਿਆ ਕਿ ਯੂਰਪੀ ਸੰਘ ਸਮਝੌਤੇ ਦੀ ਧਾਰਾ 50 (3) ਦੇ ਤਹਿਤ ਉਹ ਬ੍ਰਿਟੇਨ ਨੂੰ ਬ੍ਰੈਗਜ਼ਿਟ ਤੋਂ ਵੱਖ ਹੋਣ ਲਈ ਦਿੱਤੀ ਗਈ ਮਿਆਦ ਨੂੰ ਵਧਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਚਿੱਠੀ ਨੂੰ ਅਗਲੇ ਸਾਲ 31 ਜਨਵਰੀ ਤੱਕ ਅਪੀਲ ਕੀਤੀ ਹੈ। ਬ੍ਰਿਟੇਨ ਦੇ ਈ. ਯੂ. ਤੋਂ ਵੱਖ ਹੋਣ ਲਈ ਬ੍ਰੈਗਜ਼ਿਟ ਦੀ ਬੈਠਕ ਦੀ ਤਰੀਕ ਫਿਲਹਾਲ 31 ਅਕਤੂਬਰ ਹੈ ਜਿਸ ਨੂੰ ਅੱਗੇ ਵਧਾਉਣ ਲਈ ਬ੍ਰਿਟੇਨ ਨੇ ਈ. ਯੂ. ਤੋਂ ਅਪੀਲ ਕੀਤੀ ਹੈ। ਈ. ਯੂ. ਦੇ ਪ੍ਰਧਾਨ ਡੋਨਾਲਡ ਟਸਕ ਨੇ ਵੀ ਬ੍ਰੈਗਜ਼ਿਟ ਬੈਠਕ ਰੱਦ ਕਰਨ ਲਈ ਬ੍ਰਿਟੇਨ ਦੇ ਅਪੀਲ ਦੀ ਪੁਸ਼ਟੀ ਕੀਤੀ ਹੈ।

Khushdeep Jassi

This news is Content Editor Khushdeep Jassi