ਦੁਨੀਆ ਦਾ ਸਭ ਤੋਂ ਮਹਿੰਗਾ ਡਿਨਰ, ਹਰ ਸ਼ਖਸ ਨੂੰ ਚੁਕਾਉਣੇ ਪਏ 1 ਕਰੋੜ ਰੁਪਏ

05/22/2019 7:57:27 AM

ਅਦੀਸ ਅਬਾਬਾ— ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਨੇ ਇਕ ਆਲੀਸ਼ਾਨ ਫੰਡ ਰੇਜਰ ਡਿਨਰ ਪਾਰਟੀ ਦਾ ਆਯੋਜਨ ਕੀਤਾ। ਦੇਸ਼ ਦੇ ਕਈ ਅਮੀਰਾਂ ਨੇ ਇਸ ਪਾਰਟੀ ਵਿਚ ਸ਼ਿਰਕਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਡਿਨਰ ਪਾਰਟੀ ਦਾ ਹਿੱਸਾ ਬਣਨ ਲਈ ਹਰ ਸ਼ਖਸ ਨੇ ਇਕ ਕਰੋੜ ਸਾਢੇ 21 ਲੱਖ ਦੇ ਕਰੀਬ ਰੁਪਏ ਦਿੱਤੇ।

ਇਸ ਡਿਨਰ ਪਾਰਟੀ ਤੋਂ ਇਕੱਠੇ ਹੋਏ ਫੰਡ ਦੀ ਵਰਤੋਂ ਰਾਜਧਾਨੀ ਅਦੀਸ ਅਬਾਬਾ ਦੇ ਸੁੰਦਰੀਕਰਨ ਲਈ ਕੀਤੀ ਜਾਏਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਈਵੈਂਟ ਵਿਚ ਇਕ ਸੀਟ ਦੀ ਕੀਮਤ ਇਕ ਕਰੋੜ 21 ਲੱਖ ਰੁਪਏ ਸੀ। ਰਾਜਧਾਨੀ ਦੇ ਸੁੰਦਰੀਕਰਨ ਅਤੇ ਉਸ ਦੀ ਦਿਖ ਸੁਧਾਰਨ ਲਈ 3 ਸਾਲ ਦਾ ਇਕ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਡਿਨਰ ਪਾਰਟੀ ਤੋ ਇਕੱਠੀ ਕੀਤੀ ਗਈ ਰਾਸ਼ੀ ਨੂੰ ਇਸ ਪ੍ਰੋਜੈਕਟ ਵਿਚ ਖਰਚ ਕੀਤਾ ਜਾਏਗਾ।


Related News