ਟਰੰਪ ਨਾਲ ਆਪਣੇ ਸਬੰਧਾਂ ਨੂੰ ਜਨਤਕ ਕਰੇਗੀ Play Boy ਦੀ ਮਾਡਲ ਕੈਰੇਨ

04/20/2018 4:57:08 AM

ਵਾਸ਼ਿੰਗਟਨ — ਸਾਬਕਾ ਪਲੇਅ-ਬੁਆਏ ਮਾਡਲ ਕੈਰੇਨ ਮੈਕਡੋਗਲ ਨੇ ਟੈੱਬਲਾਇਡ ਕੰਪਨੀ ਅਮਰੀਕਨ ਮੀਡੀਆ ਇੰਕ ਦੇ ਨਾਲ ਅਧਿਕਾਰੀਆਂ ਨੂੰ ਲੈ ਕੇ ਚੱਲ ਰਹੇ ਮਾਮਲੇ ਨੂੰ ਖਤਮ ਕਰ ਲਿਆ ਹੈ। ਇਸ ਮੁਕੱਦਮੇ ਦਾ ਨਿਪਟਾਰਾ ਹੋਣ ਤੋਂ ਬਾਅਦ ਕੈਰੇਨ ਡੋਨਾਲਡ ਟਰੰਪ ਦੇ ਨਾਲ ਆਪਣੇ ਸਬੰਧਾਂ 'ਤੇ ਮੀਡੀਆ 'ਚ ਚਰਚਾ ਕਰਨ ਨੂੰ ਆਜ਼ਾਦ ਹੈ। ਕੈਰੇਨ ਨੇ ਟਰੰਪ ਨਾਲ ਆਪਣੇ ਸਬੰਧਾਂ 'ਤੇ ਮੀਡੀਆ 'ਚ ਗੱਲ ਦੀਆਂ ਮੰਗਾਂ ਨੂੰ ਲੈ ਕੇ ਮੁਕੱਦਮਾ ਕੀਤਾ ਸੀ, ਕਿਉਂਕਿ ਅਮਰੀਕਨ ਮੀਡੀਆ ਇੰਕ ਨਾਲ ਕੀਤੇ ਹੋਏ ਕਰਾਰ ਦੀਆਂ ਸ਼ਰਤਾਂ ਮੁਤਾਬਕ ਉਹ ਇਸ 'ਤੇ ਗੱਲ ਨਹੀਂ ਕਰ ਸਕਦੀ ਸੀ। ਮੁਕੱਦਮੇ ਦੇ ਨਿਪਟਾਰੇ ਤੋਂ ਬਾਅਦ ਉਹ ਟਰੰਪ ਦੇ ਨਾਲ ਆਪਣੇ ਰਿਸ਼ਤੇ 'ਤੇ ਗੱਲ ਕਰਨ ਨੂੰ ਆਜ਼ਾਦ ਹੈ।


ਕੈਰੇਨ ਮੈਕਡੋਗਲ ਨੇ ਬੀਤੇ ਮਹੀਨੇ ਲਾਂਸ ਏਜੰਲਸ 'ਚ ਮੁਕੱਦਮਾ ਦਾਇਰ ਕਰ ਮੀਡੀਆ ਕੰਪਨੀ ਦੇ ਨਾਲ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਜਿਸ ਦੇ ਤਹਿਤ ਉਹ ਆਪਣੇ ਸਬੰਧ ਨੂੰ ਲੈ ਕੇ ਚਰਚਾ ਨਹੀਂ ਕਰ ਸਕਦੀ ਸੀ। ਕੈਰੇਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਟਰੰਪ ਨਾਲ ਅਫੇਅਰ ਦੀ ਕਹਾਣੀ ਦੇ ਅਧਿਕਾਰਾਂ ਲਈ 2016 ਦੀਆਂ ਰਾਸ਼ਟਰਪਤੀ ਚੋਣਾਂ ਦੇ ਦੌਰਾਨ 1,50,000 ਡਾਲਰ ਦਿੱਤੇ ਗਏ ਸਨ। ਮੈਕਡੋਗਲ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਨ੍ਹਾਂ ਨੇ ਟਰੰਪ ਖਿਲਾਫ ਇਹ ਸਟੋਰੀ ਪਬਲਿਸ਼ ਕਰਾਉਣ ਲਈ American Media Inc. ਨੂੰ ਕਿਹਾ ਸੀ, ਪਰ ਉਨ੍ਹਾਂ ਨੇ ਇਸ ਨੂੰ ਪਬਲਿਸ਼ ਨਹੀਂ ਕੀਤੀ।


ਕੈਰੇਨ ਮੈਕਡੋਗਲ ਅਤੇ ਅਮਰੀਕਨ ਮੀਡੀਆ ਇੰਕ ਵਿਚਾਲੇ ਮੁਕੱਦਮੇ ਨੂੰ ਖਤਮ ਕਰਦੇ ਹੋਏ ਸਮਝੌਤਾ ਹੋਇਆ ਹੈ ਕਿ ਕੈਰੇਨ ਮੈਕਡੋਗਲ ਖਬਰਾਂ ਦੇ ਅਧਿਕਾਰ ਨੂੰ ਵੇਚਣਗੇ ਤਾਂ ਉਸ ਤੋਂ ਹੋਣ ਵਾਲੀ ਕਮਾਈ ਦਾ 10 ਫੀਸਦੀ ਹਿੱਸਾ ਅਮਰੀਕਨ ਮੀਡੀਆ ਇੰਕ ਨੂੰ ਮਿਲੇਗਾ। ਦੋਵੇਂ ਪੱਖ ਇਸ 'ਤੇ ਸਹਿਮਤ ਹੋ ਗਏ। ਮਾਡਲ ਨੇ ਇਸ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਮੈਕਡੋਗਲ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਦੇ ਨਾਲ ਉਹ 10 ਮਹੀਨੇ ਤੱਕ ਰਿਸ਼ਤੇ 'ਚ ਸੀ। ਉਨ੍ਹਾਂ ਨੇ ਦੱਸਿਆ ਕਿ ਟਰੰਪ ਉਸ ਨੂੰ 'ਬੇਬੀ' ਕਹਿ ਕੇ ਬੁਲਾਉਂਦੇ ਸਨ ਅਤੇ ਕਦੇ-ਕਦੇ ਤਾਂ ਬਿਊਟੀਫੁਲ ਕੈਰੇਨ ਵੀ ਕਹਿੰਦੇ ਸਨ। ਮੈਕਡੋਗਲ ਨੇ ਕਿਹਾ, 'ਮੇਰੇ ਨਾਲ ਸਰੀਰਕ ਸਬੰਧ ਬਣਾਉਣ ਤੋਂ ਬਾਅਦ, ਟਰੰਪ ਮੈਨੂੰ ਪੈਸੇ ਦੇਣਾ ਚਾਹੁੰਦੇ ਸਨ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਪੈਸਿਆਂ ਨੂੰ ਕਿਸ ਤਰ੍ਹਾਂ ਨਾਲ ਲਿਆ ਜਾਵੇ। ਮੈਂ ਉਸ ਵੱਲ ਦੇਖਿਆ ਅਤੇ ਕਿਹਾ, ਮੈਂ ਉਸ ਤਰ੍ਹਾਂ ਦੀ ਕੁੜੀ ਨਹੀਂ ਹਾਂ, ਜੋ ਤੁਸੀਂ ਸੋਚ ਰਹੇ ਹੋ।'