ਪਲਾਸਟਿਕ ਸਰਜਰੀ ਹੋਈ ਫੇਲ, ਔਰਤ ਨੂੰ ਗਵਾਉਣੀ ਪਈ ਆਪਣੀ ਬ੍ਰੈਸਟ

01/11/2020 6:58:26 PM

ਇਸਤਾਨਬੁਲ (ਇੰਟ)-ਬ੍ਰੈਸਟ ਇੰਪਲਾਂਟ ਸਰਜਰੀ ਕਰਵਾਉਣ ਗਈ ਇਕ ਔਰਤ ਨੂੰ ਸਰਜਰੀ ਇੰਨੀ ਮਹਿੰਗੀ ਪਈ ਕਿ ਉਸ ਨੂੰ ਆਪਣੀ ਬ੍ਰੈਸਟ ਗਵਾਉਣੀ ਪਈ। ਦਰਅਸਲ 28 ਸਾਲ ਦੀ ਇਹ ਔਰਤ ਜਿਸ ਦਾ ਨਾਂ ਜ਼ਾਰਾ ਰਾਡ੍ਰਿਗਯੂਜ਼ ਦੱਸਿਆ ਜਾ ਰਿਹਾ ਹੈ, ਤੁਰਕੀ ਦੀ ਰਾਜਧਾਨੀ ਇਸਤਾਂਬੁਲ ਪਹੁੰਚੀ ਸੀ ਅਤੇ ਇਥੇ ਉਸ ਨੇ ਆਪਣੀ ਪਲਾਸਟਿਕ ਸਰਜਰੀ ਕਰਵਾਈ ਪਰ ਡਾਕਟਰਾਂ ਨੇ ਸ਼ਾਇਦ ਇਹ ਸਰਜਰੀ ਠੀਕ ਢੰਗ ਨਾਲ ਨਹੀਂ ਕੀਤੀ, ਜਿਸ ਦਾ ਖਮਿਆਜ਼ਾ ਔਰਤ ਨੂੰ ਭੁਗਤਣਾ ਪਿਆ।
ਸਰਜਰੀ ਲਈ ਖਰਚੇ ਕੀਤੇ ਸਨ ਲੱਖਾਂ ਰੁਪਏ
ਜ਼ਾਰਾ ਆਪਣੇ ਸਰੀਰ ਤੋਂ ਖੁਸ਼ ਨਹੀਂ ਸੀ ਅਤੇ ਆਪਣੇ ਬ੍ਰੈਸਟ ਇੰਪਲਾਂਟ ’ਤੇ ‘ਟਮੀ ਟਕ’ ਭਾਵ ਪੇਟ ਦੀ ਚਰਬੀ ਘੱਟ ਕਰਵਾਉਣ ਦੀ ਸਰਜਰੀ ਕਰਵਾਉਣ ਲਈ ਅਗਸਤ 2019 ’ਚ ਇਸਤਾਂਬੁਲ ਪਹੁੰਚੀ ਸੀ। ਉਸ ਦਾ ਬ੍ਰੈਸਟ ਸਾਈਜ਼ 34 ਸੀ ਤੇ ਉਹ ਚਾਹੁੰਦੀ ਸੀ ਕਿ 34 ਐੱਫ ਹੋ ਜਾਵੇ। ਇਸ ਸਰਜਰੀ ’ਚ ਕਰੀਬ 7 ਘੰਟੇ ਦਾ ਸਮਾਂ ਲੱਗਾ। ਸਰਜਰੀ ਕਰਵਾਉਣ ਤੋਂ ਬਾਅਦ ਜਦ ਜ਼ਾਰਾ ਸਾਊਥ ਵੈਸਟ ਆਪਣੇ ਘਰ ਪਹੁੰਚੀ ਤਾਂ ਉਸ ਦੇ ਬ੍ਰੈਸਟ ਦੇ ਲੈਫਟ ਇੰਪਲਾਂਟ ’ਚ ਇਨਫੈਕਸ਼ਨ ਕਾਰਣ ਫਲਿਊਡ ਲੀਕ ਹੋਣ ਲੱਗਾ ਅਤੇ ਉਸ ਦਾ ਰਾਈਟ ਬ੍ਰੈਸਟ ਵੀ ਬੁਰੀ ਤਰ੍ਹਾਂ ਲਟਕ ਗਿਆ।
ਇੰਪਲਾਂਟ ਫੇਲ ਹੋਣ ਤੋਂ ਬਾਅਦ ਬ੍ਰੈਸਟ ਟਿਸ਼ੂ ਹੋ ਗਿਆ ਜ਼ੀਰੋ
ਇਸ ਤੋਂ ਬਾਅਦ ਜ਼ਾਰਾ ਨੇ ਇੰਸਟਾਗ੍ਰਾਮ ’ਤੇ ਆਪਣੀ ਸਰਜਰੀ ਤੋਂ ਬਾਅਦ ਦੀ ਬ੍ਰੈਸਟ ਦੀ ਹਾਲਤ ਦੀ ਫੋਟੋ ਪੋਸਟ ਕੀਤੀ, ਜਿਸ ਤੋਂ ਬਾਅਦ ਉਸ ਕਲੀਨਿਕ ਨੇ ਜ਼ਾਰਾ ਦੇ ਇੰਪਲਾਂਟ ਨੂੰ ਦੁਬਾਰਾ ਫਿਕਸ ਕਰਨ ਦੀ ਗੱਲ ਕਹੀ ਪਰ ਜ਼ਾਰਾ ਦੇ ਦੁਬਾਰਾ ਫਲਿਊਡ ਲੀਕ ਹੋਣ ਲੱਗ ਗਿਆ। ਇਸ ਤੋਂ ਬਾਅਦ ਤਾਂ ਕਲੀਨਿਕ ਵਾਲਿਆਂ ਨੇ ਜ਼ਾਰਾ ਦਾ ਫੋਨ ਹੀ ਉਠਾਉਣਾ ਬੰਦ ਕਰ ਦਿੱਤਾ। ਫਿਰ ਜ਼ਾਰਾ ਨੇ ਇੰਗਲੈਂਡ ਸਥਿਤ ਹਸਪਤਾਲ ’ਚ ਆਪਣੇ ਬ੍ਰੈਸਟ ਇੰਪਲਾਂਟ ਨੂੰ ਹਟਵਾਇਆ, ਜਿਸ ਤੋਂ ਬਾਅਦ ਉਸ ਦਾ ਬ੍ਰੈਸਟ ਟਿਸ਼ੂ ਪੂਰੀ ਤਰ੍ਹਾਂ ਖਤਮ ਹੋ ਗਿਆ।


Sunny Mehra

Content Editor

Related News