ਸਿਡਨੀ 'ਚ ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼, ਚਮਤਕਾਰੀ ਢੰਗ ਨਾਲ ਬਚੇ ਯਾਤਰੀ

09/19/2017 3:02:30 PM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ 'ਚ ਮੰਗਲਵਾਰ ਦੀ ਦੁਪਹਿਰ ਨੂੰ ਸਥਾਨਕ ਸਮੇਂ ਅਨੁਸਾਰ 3.00 ਵਜੇ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ 'ਚ ਪਾਇਲਟ ਸਮੇਤ 3 ਯਾਤਰੀ ਸਵਾਰ ਸਨ ਪਰ ਖੁਸ਼ਕਿਸਮਤੀ ਨਾਲ ਸਾਰੇ ਬਚ ਗਏ। ਜਹਾਜ਼ ਆਸਟ੍ਰੇਲੀਆ ਦੇ ਪੱਛਮੀ ਹੋਕਸਟਨ 'ਚ ਹਾਦਸੇ ਦਾ ਸ਼ਿਕਾਰ ਹੋਇਆ। ਦਰਅਸਲ ਜਹਾਜ਼ ਦਾ ਇੰਜਣ ਫੇਲ ਹੋ ਗਿਆ ਅਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਪਾਇਲਟ ਨੇ ਆਪਣੀ ਸੂਝ-ਬੂਝ ਨਾਲ ਚਮਤਕਾਰੀ ਢੰਗ ਨਾਲ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਪਰ ਇਸ ਦੌਰਾਨ ਯਾਤਰੀਆਂ ਨੂੰ ਕੁਝ ਮਾਮੂਲੀ ਸੱਟਾਂ ਲੱਗੀ, ਉਂਝ ਸਾਰੇ ਸਹੀ ਸਲਾਮਤ ਹਨ। 
ਪੁਲਸ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਾਇਲਟ ਨੂੰ ਜਹਾਜ਼ ਬੈਂਕਸਟਾਊਨ ਹਵਾਈ ਅੱਡੇ ਤੋਂ ਬਾਹਰ ਜਾਣ ਤੋਂ ਬਾਅਦ ਇੰਜਣ ਦੇ ਫੇਲ ਹੋਣ ਦਾ ਪਤਾ ਲੱਗਾ। ਪਾਇਲਟ ਨੇ ਦੱਸਿਆ ਕਿ ਇੰਜਣ ਫੇਲ ਹੋਣ ਤੋਂ ਤੁਰੰਤ ਬਾਅਦ ਮੈਂ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਅਤੇ ਉਸ ਨੂੰ ਨੇੜੇ ਦੇ ਖੇਤਾਂ 'ਚ ਲੈਂਡਿੰਗ ਕੀਤੀ। ਮੌਕੇ 'ਤੇ ਐਮਰਜੈਂਸੀ ਅਧਿਕਾਰੀ ਪਹੁੰਚ ਗਏ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।