ਮਿਆਮੀ ਏਅਰਪੋਰਟ 'ਤੇ ਧੜੰਮ ਕਰਕੇ ਡਿੱਗੇ ਜਹਾਜ਼ ਨੂੰ ਲੱਗੀ ਭਿਆਨਕ ਅੱਗ, 126 ਲੋਕ ਸਨ ਸਵਾਰ (ਵੀਡੀਓ)

06/22/2022 11:14:25 AM

ਮਿਆਮੀ (ਏਜੰਸੀ) - ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਲੈਂਡਿੰਗ ਦੌਰਾਨ 126 ਲੋਕਾਂ ਨੂੰ ਲੈ ਕੇ ਜਾ ਰਹੇ ਇਕ ਜਹਾਜ਼ ਦਾ ਲੈਂਡਿੰਗ ਗੀਅਰ (ਜਹਾਜ਼ ਦਾ ਹੇਠਲਾ ਫਰੇਮ ਅਤੇ ਪਹੀਏ) ਟੁੱਟਣ ਕਾਰਨ ਜਹਾਜ਼ ਧੜੰਮ ਕਰਕੇ ਰਨਵੇਅ 'ਤੇ ਡਿੱਗ ਗਿਆ ਅਤੇ ਉਸ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ 3 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਕਿਸੇ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ: ਇਮਰਾਨ ਖਾਨ ਦੇ ਕਤਲ ਦੀ ਸਾਜ਼ਿਸ਼, ਅਫਗਾਨ ਅੱਤਵਾਦੀ ‘ਕੋਚੀ’ ਨੂੰ ਦਿੱਤੀ ਸੁਪਾਰੀ

 

🚨#UPDATE: New video shows moment’s after when the Red Air plane's caught fire when the landing gear collapsed on the runway catching the aircraft on fire three people are injured and There were about 126 people on board the airline pic.twitter.com/8ker38qn3p

— R A W S A L E R T S (@rawsalerts) June 21, 2022

ਮਿਆਮੀ-ਡੇਡ ਏਵੀਏਸ਼ਨ ਡਿਪਾਰਟਮੈਂਟ ਦੇ ਬੁਲਾਰੇ ਗ੍ਰੇਗ ਚਿਨ ਨੇ ਯੂ.ਐੱਸ. ਨਿਊਜ਼ ਏਜੰਸੀ ਦਿ ਐਸੋਸੀਏਟਡ ਪ੍ਰੈਸ ਨੂੰ ਇੱਕ ਈਮੇਲ ਵਿੱਚ ਕਿਹਾ ਕਿ ਰੈੱਡ ਏਅਰ ਦੀ ਫਲਾਈਟ ਡੋਮਿਨਿਕਨ ਰੀਪਬਲਿਕ ਤੋਂ ਸੈਂਟੋ ਡੋਮਿੰਗੋ ਪਹੁੰਚੀ ਸੀ ਅਤੇ ਇਸ ਦਾ "ਲੈਂਡਿੰਗ ਗੀਅਰ" (ਜਹਾਜ਼ ਦਾ ਹੇਠਲਾ ਫਰੇਮ ਅਤੇ ਪਹੀਏ) ਟੁੱਟਣ ਕਾਰਨ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ 126 ਲੋਕ ਸਵਾਰ ਸਨ ਅਤੇ ਉਨ੍ਹਾਂ ਵਿੱਚੋਂ ਤਿੰਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬਾਕੀਆਂ ਨੂੰ ਬੱਸ ਰਾਹੀਂ ਟਰਮੀਨਲ ਤੱਕ ਲਿਜਾਇਆ ਗਿਆ। ਮਿਆਮੀ-ਡੇਡ ਫਾਇਰ ਬਚਾਅ ਵਿਭਾਗ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਫਾਇਰਫਾਈਟਰਾਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਤੇਲ ਦੇ ਰਿਸਾਅ ਨੂੰ ਘੱਟ ਕਰ ਰਹੇ ਹਨ।

ਇਹ ਵੀ ਪੜ੍ਹੋ: 76 ਸਾਲਾ ਸੁਪਰਫਿੱਟ ਦਾਦੀ ਨੇ ਵੇਟ ਲਿਫਟਿੰਗ ਕਰ ਦੁਨੀਆ ਨੂੰ ਕੀਤਾ ਹੈਰਾਨ, ਕੈਂਸਰ ਨੂੰ ਮਾਤ ਦੇ ਤੋੜੇ 200 ਰਿਕਾਰਡ

 


cherry

Content Editor

Related News