ਮਿਆਂਮਾਰ ''ਚ 23 ਹਜ਼ਾਰ ਤੋਂ ਵਧੇਰੇ ਕੈਦੀਆਂ ਦੀ ਰਿਹਾਈ ਦੀ ਯੋਜਨਾ

04/17/2021 7:52:34 PM

ਮਾਸਕੋ-ਮਿਆਂਮਾਰ 'ਚ ਫੌਜੀ ਤਖਤਾਪਲਟ ਤੋਂ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨ ਦਰਮਿਆਨ ਫੌਜੀ ਪ੍ਰਸ਼ਾਸਨ 23 ਹਜ਼ਾਰ ਤੋਂ ਵਧੇਰੇ ਕੈਦੀਆਂ ਨੂੰ ਰਿਹਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਕ ਸਮਾਚਾਰ ਏਜੰਸੀ ਨੇ ਸ਼ਨੀਵਾਰ ਨੂੰ ਰਾਜ ਪ੍ਰਸ਼ਾਸਨ ਪ੍ਰੀਸ਼ਦ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਜਾਰੀ ਕੀਤੀ।

ਇਹ ਵੀ ਪੜ੍ਹੋ-ਕੋਵਿਡ-19 ਨਾਲ ਪੂਰੀ ਦੁਨੀਆ 'ਚ 30 ਲੱਖ ਤੋਂ ਵਧੇਰੇ ਹੋਈ ਲੋਕਾਂ ਦੀ ਮੌਤ

ਨਿਊਜ਼ ਏਜੰਸੀ ਮੁਤਾਬਕ ਸ਼ੁਰੂਆਤ 'ਚ 23,047 ਮਿਆਂਮਾਰ ਦੇ ਨਾਗਰਿਕਾਂ ਅਤੇ 137 ਵਿਦੇਸ਼ੀਆਂ ਦੀ ਮੁਆਫੀ ਦੀ ਯੋਜਨਾ ਬਣਾਈ ਜਾ ਰਹੀ ਹੈ। ਪ੍ਰੀਸ਼ਦ ਨੇ ਲੰਬੀ ਮਿਆਦ ਦੀ ਜੇਲ ਦੀ ਸਜ਼ਾ ਨੂੰ ਘੱਟ ਕਰਨ ਅਤੇ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਵੀ ਸੂਚਨਾ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਮਿਆਂਮਾਰ 'ਚ ਫੌਜ ਨੇ ਤਖਤਾਪਲਟ ਕਰ ਕੇ ਇਕ ਫਰਵਰੀ ਨੂੰ ਇਕ ਸਾਲ ਲਈ ਐਮਰਜੈਂਸੀ ਦਾ ਐਲਾਨ ਕੀਤਾ ਸੀ ਜਿਸ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-ਲੋਕਾਂ ਨੂੰ ਟੀਕੇ ਲਵਾਉਣ ਲਈ ਚੀਨ ਅਪਣਾ ਰਿਹੈ ਨਵੇਂ-ਨਵੇਂ ਫੰਡੇ, ਦੇ ਰਿਹੈ ਕੂਪਨ ਤੇ ਕਦੇ ਅੰਡੇ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar