ਮੈਲਬੌਰਨ ''ਚ ਪੰਜਾਬੀ ਦੀ ਪਿੱਜ਼ਾ ਦੀ ਦੁਕਾਨ ''ਤੇ ਨਕਾਬਪੋਸ਼ਾਂ ਨੇ ਕੀਤੀ ਲੁੱਟ-ਖੋਹ

06/28/2017 5:04:48 PM

ਮੈਲਬੌਰਨ— ਆਸਟਰੇਲੀਆ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਲੁਟੇਰਿਆਂ ਦੇ ਹੌਂਸਲੇ ਵੀ ਵਧਦੇ ਜਾ ਰਹੇ ਹਨ। ਇੱਥੇ ਰਹਿੰਦੇ ਪੰਜਾਬੀ ਵੀ ਚੋਰਾਂ ਦੇ ਹੱਥੋਂ ਲੁੱਟਾਂ-ਖੋਹਾਂ ਦੇ ਸ਼ਿਕਾਰ ਹੋ ਰਹੇ ਹਨ। ਬੀਤੇ ਦਿਨੀਂ ਮੈਲਬੌਰਨ ਦੇ ਕੋਲਿੰਗਵੁੱਡ 'ਚ ਇਕ ਪੰਜਾਬੀ ਦੀ ਪਿੱਜ਼ਾ ਦੀ ਦੁਕਾਨ 'ਤੇ ਦੋ ਨਕਾਬਪੋਸ਼ ਵਿਅਕਤੀਆਂ ਵਲੋਂ ਲੁੱਟ-ਖੋਹ ਕੀਤੀ ਗਈ। ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਨੇ ਰਸੋਈ 'ਚ ਕੰਮ ਕਰ ਰਹੇ ਕਾਮੇ ਨੂੰ ਧਮਕਾਇਆ ਅਤੇ ਪੁੱਛਿਆ ਕਿ ਨਕਦੀ ਕਿੱਥੇ ਪਈ ਹੈ। ਲੁਟੇਰੇ ਲੁੱਟ-ਖੋਹ ਕਰਨ ਮਗਰੋਂ ਫਰਾਰ ਹੋ ਗਏ।

ਨਕਾਬਪੋਸ਼ ਵਿਅਕਤੀ ਨੇੜੇ ਦੇ ਹੋਟਲ 'ਚ ਕੰਮ ਕਰਦੇ ਸਕਿਓਰਿਟੀ ਗਾਰਡ ਨੂੰ ਵੀ ਧਮਕਾਉਂਦੇ ਹੋਏ ਦੌੜ ਗਏ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਫੋਨ ਕਰ ਕੇ ਬੁਲਾਇਆ। ਲੁਟੇਰੇ ਲੁੱਟ-ਖੋਹ ਕਰਨ ਮਗਰੋਂ ਫਰਾਰ ਹੋ ਗਏ।
ਪਿੱਜ਼ਾ ਦੁਕਾਨ ਦੇ ਮਾਲਕ ਹੈਰੀ ਸੱਚਦੇਵਾ ਨੇ ਕਿਹਾ ਕਿ ਅਜਿਹੀ ਘਟਨਾਵਾਂ ਛੋਟੇ ਕਾਰੋਬਾਰਾਂ ਨੂੰ ਤਬਾਹ ਕਰ ਦਿੰਦੀਆਂ ਹਨ। ਲੁਟੇਰਿਆਂ ਦੇ ਹੌਂਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਹੈਰੀ ਨੇ ਕਿਹਾ ਕਿ ਛੋਟੇ ਕਾਰੋਬਾਰ ਚਲਾਉਣੇ ਬਹੁਤ ਔਖੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਹੀ ਨਕਾਬਪੋਸ਼ ਵਿਅਕਤੀ ਫੜੇ ਗਏ ਹੋਣ, ਉਹ ਛੇਤੀ ਹੀ ਬਾਹਰ ਆ ਜਾਣਗੇ। ਉਹ ਚਿੰਤਤ ਹਨ ਕਿ ਮੁੜ ਨਿਸ਼ਾਨਾ ਬਣਾਏ ਜਾ ਸਕਦੇ ਹਨ।