ਪਿੱਜ਼ਾ ਖਾਣ ਵਾਲੇ ਇਕ ਵਾਰ ਜ਼ਰੂਰ ਦੇਖਣ ਡੋਮੀਨੋਜ਼ ਕਿਚਨ ਦੀਆਂ ਇਹ ਤਸਵੀਰਾਂ

10/12/2018 3:30:38 PM

ਆਸਟ੍ਰੇਲੀਆ— ਅੱਜ ਦੇ ਸਮੇਂ ਹਰ ਕੋਈ ਪਿੱਜ਼ਾ ਅਤੇ ਹੋਰ ਫਾਸਟ ਫੂਡ ਖਾਣ ਦਾ ਸ਼ੌਕੀਨ ਹੈ। ਡੋਮੀਨੋਜ਼ ਪਿੱਜ਼ਾ ਖਾਣ ਦੇ ਤਾਂ ਬੱਚੇ ਵੀ ਫੈਨ ਹਨ ਪਰ ਹਾਲ ਹੀ 'ਚ ਆਸਟ੍ਰੇਲੀਆ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣਾ ਆਇਆ ਹੈ।


ਦਰਅਸਲ ਆਸਟ੍ਰੇਲੀਆ ਦੇ ਲਿਸਮੋਰ ਸ਼ਹਿਰ 'ਚ ਸਥਿਤ ਡੋਮੀਨੋਜ਼ ਸ਼ਾਪ 'ਚ ਕੰਮ ਕਰਨ ਵਾਲੇ ਇਕ ਕਰਮਚਾਰੀ ਨੇ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ, ਜਿਸ ਦੇ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ।

ਇਨ੍ਹਾਂ ਤਸਵੀਰਾਂ 'ਚ ਸ਼ਾਪ ਦੀ ਰਸੋਈ ਦੀ ਗੰਦਗੀ ਨਾਲ-ਨਾਲ ਖਰਾਬ ਹੋਇਆ ਮਾਸ, ਉੱਲੀ ਲੱਗਾ ਪਨੀਰ, ਕੰਟੇਨਰ 'ਚ ਘੁੰਮਦੇ ਹੋਏ ਕੀੜੇ ਅਤੇ ਗੰਦੇ ਬਰਤਨਾਂ ਦੇ ਨਾਲ-ਨਾਲ ਹੋਰ ਕਈ ਥਾਵਾਂ 'ਤੇ ਗੰਦਗੀ ਦਿਖਾਈ ਦੇ ਰਹੀ ਸੀ। ਡੋਮੀਨੋਜ਼ ਅਮਰੀਕੀ ਕੰਪਨੀ ਹੈ, ਜੋ ਪਿੱਜ਼ਾ ਬਣਾਉਣ ਲਈ ਮਸ਼ਹੂਰ ਹੈ।


ਭਾਰਤ ਦੇ ਕਈ ਸ਼ਹਿਰਾਂ 'ਚ ਇਸ ਦੀਆਂ ਬ੍ਰਾਂਚਾਂ ਹਨ। ਅਜਿਹੇ 'ਚ ਇੱਥੇ ਦੇ ਲੋਕਾਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਖਰਾਬ ਭੋਜਨ ਖਾਣ ਨਾਲ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ 'ਤੇ ਤੁਸੀਂ ਵੀ ਡੋਮੀਨੋਜ਼ ਦਾ ਪਿੱਜ਼ਾ ਖਾਣ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚੋਗੇ।