ਪਾਇਲਟ ਨੇ ਅਸਮਾਨ ''ਚ ਹੀ ਬਣਾ ਦਿੱਤੀ ਇਹ ਅਸ਼ਲੀਲ ਫੋਟੋ

11/19/2017 2:29:26 AM

ਵਾਸ਼ਿੰਗਟਨ — ਅਮਰੀਕੀ ਨੇਵੀ ਦੇ ਲੜਾਕੂ ਜੈੱਟ ਨੇ ਐਡਵਾਂਸਡ ਫਾਈਟਰ ਜੈੱਟ ਦੇ ਐਗਜਾਸ਼ਟ ਦੀ ਮਦਦ ਨਾਲ ਅਸਮਾਨ 'ਚ  ਪ੍ਰਾਈਵੇਟ ਪਾਰਟ ਦੀ ਫੋਟੋ ਬਣਾ ਦਿੱਤੀ। ਨੇਵੀ ਨੇ ਇਸ ਘਟਨਾ ਲਈ ਮੁਆਫੀ ਮੰਗੀ ਹੈ ਅਤੇ ਕ੍ਰਿਊ ਮੈਂਬਰ ਦੇ ਉਡਾਣ ਭਰਨ 'ਤੇ ਰੋਕ ਲਾ ਦਿੱਤੀ ਹੈ। ਮਾਮਲਾ ਵਾਸ਼ਿੰਗਟਨ ਦੇ ਓਕਾਨੋਗਨ ਕਾਊਂਟੀ ਦੇ ਉਪਰ ਇਕ ਹਫਤੇ ਪਹਿਲਾਂ ਹੋਈ। ਕਈ ਲੋਕਾਂ ਨੇ ਅਸਮਾਨ 'ਚ ਪ੍ਰਾਈਵੇਟ ਪਾਰਟ ਦੀ ਫੋਟੋ ਦੇਖੀ। ਇਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ। ਅਮਰੀਕੀ ਨੇਵੀ ਨੇ ਕ੍ਰਿਊ ਦੀ ਇਸ ਐਕਟੀਵਿਟੀ ਨੂੰ ਗੈਰ-ਜ਼ਿੰਮੇਵਾਰ ਦੱਸਿਆ ਹੈ ਅਤੇ ਇਸ ਦੇ ਲਈ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ।

 


ਇਕ ਅਧਿਕਾਰੀ ਨੇ ਕਿਹਾ ਕਿ ਇਸ ਐਕਟੀਵਿਟੀ ਦਾ ਟ੍ਰੇਨਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨੇਵੀ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਸ ਐਕਸ਼ਨ ਤੋਂ ਬੁਰਾ ਲੱਗਾ, ਉਨ੍ਹਾਂ ਤੋਂ ਉਹ ਮੁਆਫੀ ਮੰਗਦੇ ਹਨ। ਜਿਸ ਫਾਈਟਰ ਜੈੱਟ ਨਾਲ ਇਹ ਫੋਟੋ ਬਣਾਈ ਗਈ ਹੈ, ਉਹ 2 ਸੀਟਰ ਹੁੰਦਾ ਹੈ। ਨੇਵੀ ਨੇ ਕ੍ਰਿਊ ਮੈਂਬਰਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਇਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਈ ਹਜ਼ਾਰ ਵਾਰ ਸ਼ੇਅਰ ਕੀਤੀ ਗਈ ਹੈ ਅਤੇ ਸੈਕੜੇ ਵਾਰ ਲੋਕਾਂ ਨੇ ਕੁਮੈਂਟ ਕੀਤੇ ਹਨ। 
ਇਸ ਸ਼ਖਸ ਨੇ ਫੋਟੋ 'ਤੇ ਟਵੀਟ ਕਰਦੇ ਹੋਏ ਲਿੱਖਿਆ ਕਿ, ''ਇਹ ਆਰਟ ਹੈ, ਬਹੁਤ ਖੂਬਸੂਰਤ।' ਇਕ ਹੋਰ ਸ਼ਖਸ ਨੇ ਲਿੱਖਿਆ, 'ਇਹ ਪਾਇਲਟ ਮੇਰਾ ਹੀਰੋ ਹੈ। ਇਸ ਨੇ ਮੇਰਾ ਦਿਨ ਬਣਾ ਦਿੱਤਾ।' ਅਜਿਹਾ ਕਰਨ ਲਈ ਜ਼ਰੂਰ ਖਾਸ ਸਕਿੱਲ ਦੀ ਜ਼ਰੂਰਤ ਪਈ ਹੋਵਗੀ। ਹਾਲਾਂਕਿ ਕਈ ਲੋਕਾਂ ਨੇ ਇਸ ਵਿਵਹਾਰ ਦੀ ਨਿੰਦਾ ਵੀ ਕੀਤੀ। ਇਕ ਹੋਰ ਵਿਅਕਤੀ ਨੇ ਲਿੱਖਿਆ ਕਿ ਮੈਨੂੰ ਤਾਂ ਇਹ ਟੋਪੀ ਦੀ ਫੋਟੋ ਲੱਗਦੀ ਹੈ, ਜੇਕਰ ਉਸ ਦਾ ਦਿਮਾਗ ਨੇਗੇਟਿਵ ਹੈ ਤਾਂ ਇਸ 'ਚ ਤੁਹਾਨੂੰ ਕੁਝ ਹੋਰ ਦਿਖੇਗਾ।