ਨੀਵਾਂ ਦਿਖਾਉਣ ਵਾਲੇ ਪੁਰਸ਼ਾਂ ਨੂੰ ਮਹਿਲਾ ਪਾਇਲਟ ਵੱਲੋਂ ਦਿੱਤਾ ਜਵਾਬ ਹੋਇਆ ਵਾਇਰਲ

05/25/2018 11:31:47 AM

ਲੰਡਨ— ਔਰਤਾਂ ਜਦੋਂ ਵੀ ਅਜਿਹੇ ਕਰੀਅਰ ਨੂੰ ਚੁਣਦੀਆਂ ਹਨ, ਜਿੱਥੇ ਪੁਰਸ਼ਾਂ ਦਾ ਦਬਦਬਾ ਰਿਹਾ ਹੋਵੇ ਤਾਂ ਉਨ੍ਹਾਂ ਨੂੰ ਅਕਸਰ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ। ਉਥੇ ਹੀ ਕਈ ਔਰਤਾਂ ਇਨ੍ਹਾਂ ਟਿੱਪਣੀਆਂ ਨੂੰ ਤਵੱਜੋ ਨਹੀਂ ਦਿੰਦੀਆਂ ਅਤੇ ਪਲਟ ਕੇ ਵਾਰ ਕਰਦੇ ਹੋਏ ਕਰਾਰਾ ਜਵਾਬ ਦਿੰਦੀਆਂ ਹਨ। ਹਾਲਾਂਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਲੋਕਾਂ ਦੀ ਸੋਚ ਬਦਲੀ ਹੈ ਪਰ ਕੁੱਝ ਲੋਕ ਅਜੇ ਵੀ ਲਕੀਰ ਦੇ ਫਕੀਰ ਬਣੇ ਹੋਏ ਹਨ। ਬ੍ਰਿਟਿਸ਼ ਪਇਲਟ ਸ਼ਾਰਲੇਟ ਨੇ ਅਜਿਹੇ ਹੀ 2 ਯਾਤਰੀਆਂ ਨੂੰ ਸਬਕ ਸਿਖਾਇਆ। ਹਾਲਾਂਕਿ ਇਸ ਲਈ ਉਹ ਗੁੱਸਾ ਨਹੀਂ ਹੋਈ ਅਤੇ ਨਾ ਹੀ ਉਹ ਹਿੰਸਕ ਹੋਈ ਅਤੇ ਨਾ ਹੀ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕੀਤਾ। ਸ਼ਾਰਲੇਟ ਨੇ ਪ੍ਰੋਫੈਸ਼ਨਲਿਜ਼ਮ ਦੀ ਪਛਾਣ ਦਿੰਦੇ ਹੋਏ ਇਨ੍ਹਾਂ ਦੋ ਯਾਤਰੀਆਂ ਨੂੰ ਅਜਿਹਾ ਜਵਾਬ ਦਿੱਤਾ ਕਿ ਉਸ ਦਾ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

PunjabKesari
ਸ਼ਾਰਲੇਟ ਉਸ ਘਟਨਾ ਦੇ ਬਾਰੇ ਵਿਚ ਦੱਸਦੇ ਹੋਏ ਟਵੀਟ ਕਰਦੀ ਹੈ, 'ਇਕ ਸ਼ਾਨਦਾਰ ਕਰੂ ਨਾਲ ਜਹਾਜ਼ ਉਡਾਅ ਰਹੀ ਸੀ, ਚੰਗਾ ਦਿਨ ਸੀ ਪਰ ਸਮਝ ਵਿਚ ਨਹੀਂ ਆਇਆ ਕਿ ਇਨ੍ਹਾਂ ਦੋ ਯਾਤਰੀਆਂ ਨੂੰ ਟਿੱਪਣੀ ਕਰਨਾ ਜ਼ਰੂਰੀ ਕਿਉਂ ਸੀ।' ਇਨ੍ਹਾਂ ਵਿਚੋਂ ਇਕ ਨੇ ਕਿਹਾ ਕਿ ਸੀ, 'ਮੈਂ ਮਹਿਲਾ ਡਰਾਈਵਰਾਂ ਦੇ ਬਾਰੇ ਵਿਚ ਕੋਈ ਟਿੱਪਣੀ ਨਹੀਂ ਕਰਾਂਗਾ।' ਉਥੇ ਹੀ ਦੂਜੇ ਯਾਤਰੀ ਨੇ ਕਿਹਾ, 'ਕੀ ਤੁਸੀਂ ਪਾਇਲਟ ਹੋ, ਜੇਕਰ ਮੈਨੂੰ ਪਹਿਲਾਂ ਤੋਂ ਪਤਾ ਹੁੰਦਾ ਤਾਂ ਮੈਂ ਜਹਾਜ਼ ਵਿਚ ਚੜ੍ਹਦਾ ਹੀ ਨਾ।' ਸ਼ਾਰਲੇਟ ਨੇ ਇਨ੍ਹਾਂ ਦੋਵਾਂ ਨੂੰ ਦੋ ਜਵਾਬ ਦਿੱਤੇ, ਜਿਸ ਨੂੰ ਸੁਣ ਕੇ ਨਾ ਸਿਰਫ ਉਨ੍ਹਾਂ ਦੇ ਹੋਸ਼ ਉਡੇ ਸਗੋਂ ਸੋਸ਼ਲ ਮੀਡੀਆ 'ਤੇ ਸ਼ਾਰਲੇਟ ਦਾ ਜਵਾਬ ਵੀ ਛਾਅ ਗਿਆ। ਸ਼ਾਰਲੇਟ ਨੇ ਕਿਹਾ, 'ਫੈਕਟ ਇਹ ਹੈ ਕਿ ਮੈਂ 80 ਮਿਲੀਅਨ ਪੋਂਡ ਦਾ ਜਹਾਜ਼ ਉਡਾਅ ਸਕਦੀ ਹਾਂ ਪਰ ਤੁਸੀਂ ਨਹੀਂ।'

PunjabKesari

 

PunjabKesari
ਅੱਗੇ ਸ਼ਾਰਲੇਟ ਕਹਿੰਦੀ ਹੈ, 'ਇਸ ਤਰ੍ਹਾਂ ਦੇ ਤੰਜ ਅਤੇ ਜੋਕਸ ਦੀ ਆਦੀ ਹੋ ਚੁੱਕੀ ਹਾਂ, ਨਿਸ਼ਚਿਤ ਤੌਰ 'ਤੇ ਮੇਰੀ ਪ੍ਰਤੀਕਿਰਿਆ ਸੀ ਕਿ ਮੈਂ ਪ੍ਰੋਫੈਸ਼ਨ ਰਹਾਂ, ਹੱਸਦੀ ਰਹਾਂ ਅਤੇ ਉਨ੍ਹਾਂ ਤੋਂ ਪੁੱਛਾਂ ਕਿ ਕੀ ਉਨ੍ਹਾਂ ਨੂੰ ਫਲਾਈਟ ਵਿਚ ਮਜ਼ਾ ਆ ਰਿਹਾ ਹੈ ਪਰ ਬਾਅਦ ਵਿਚ ਇਕ ਕੇਬਿਨ ਮੈਂਬਰ ਨੇ ਗੁੱਸਾ ਜ਼ਾਹਰ ਕੀਤਾ, ਇਸ ਤੋਂ ਬਾਅਦ ਮੈਂ ਸੋਚਣ ਲੱਗੀ ਕਿ ਆਖਿਰ ਇਹ ਨਾਰਮਲ ਕਿਵੇਂ ਹੋ ਸਕਦਾ ਹੈ। ਇਹ ਹੀ ਅਜਿਹੀਆਂ ਚੀਜਾਂ ਹਨ ਜਿਨ੍ਹਾਂ ਕਾਰਨ ਔਰਤਾਂ ਅੱਗੇ ਵਧਣ ਤੋਂ ਪਹਿਲਾਂ ਸੋਚਦੀਆਂ ਹਨ, ਭਾਵ ਉਨ੍ਹਾਂ ਨੂੰ ਪੁਰਸ਼ਾਂ ਦੇ ਦਬਦਬੇ ਵਾਲੇ ਖੇਤਰ ਵਿਚ ਜਾਣ ਤੋਂ ਪਹਿਲਾਂ ਸੋਚਣਾ ਪੈਂਦਾ ਹੈ। ਸ਼ਾਰਲੇਟ ਦੇ ਇਸ ਟਵੀਟ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤਰੀਫ ਮਿਲੀ ਹੈ। ਕਈ ਦੂਜੇ ਪਾਇਲਟ ਅਤੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਧੰਨਵਾਦ ਕਹਿੰਦੇ ਹੋਏ ਇਸ ਜਵਾਬ ਲਈ ਉਨ੍ਹਾਂ ਦਾ ਹੌਸਲਾ ਵਧਾਇਆ।


Related News