ਪੀ.ਆਈ.ਏ. ਦੀਆਂ 46 ਤੋਂ ਵਧੇਰੇ ਫਲਾਈਟਾਂ ''ਚ ਨਹੀਂ ਬਹਿੰਦੀ ਕੋਈ ਸਵਾਰੀ

09/21/2019 1:34:52 PM

ਇਸਲਾਮਾਬਾਦ— ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀ.ਆਈ.ਏ.) ਨੇ ਸਾਲ 2016-17 'ਚ ਇਸਲਾਮਾਬਾਦ ਹਵਾਈ ਅੱਡੇ ਤੋਂ 46 ਦੇ ਕਰੀਬ ਉਡਾਣਾਂ ਦਾ ਸੰਚਾਲਨ ਕੀਤਾ, ਜਿਨ੍ਹਾਂ 'ਚ ਕੋਈ ਯਾਤਰੀ ਨਹੀਂ ਸੀ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ। 

ਇਕ ਆਡਿਟ ਰਿਪੋਰਟ, ਜਿਸ ਦੀ ਇਕ ਕਾਪੀ ਜੀਓ ਨਿਊਜ਼ ਕੋਲ ਉਪਲੱਬਧ ਹੈ, ਨੇ ਖੁਲਾਸਾ ਕੀਤਾ ਕਿ ਰਾਸ਼ਟਰੀ ਜਹਾਜ਼ਾਂ ਨੂੰ ਬਿਨਾਂ ਯਾਤਰੀਆਂ ਦੇ ਉਡਾਉਣ ਕਾਰਨ 180 ਮਿਲੀਅਨ ਪਾਕਿਸਤਾਨੀ ਰੁਪਏ ਦਾ ਨੁਕਸਾਨ ਹੋਇਆ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਹੱਜ ਤੇ ਉਮਰਾਹ ਮਾਰਗਾਂ 'ਤੇ 36 ਹੋਰ ਉਡਾਣਾਂ ਵੀ ਬਿਨਾਂ ਯਾਤਰੀਆਂ ਦੇ ਚਲਾਈਆਂ ਗਈਆਂ ਸਨ ਤੇ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਆਡਿਟ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਾਰੇ ਘਟਨਾਕ੍ਰਮ ਨੂੰ ਸਰਕਾਰ ਦੀ ਲਾਪਰਵਾਹੀ ਕਰਾਰ ਦਿੱਤਾ ਗਿਆ ਹੈ। ਆਪਣੇ ਖਰਚਿਆਂ ਨੂੰ ਘੱਟ ਕਰਨ ਲਈ ਬੀਤੇ ਮਹੀਨੇ ਪੀ.ਆਈ.ਏ. ਨੇ 1000 ਦੇ ਕਰੀਬ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਸੀ।

Baljit Singh

This news is Content Editor Baljit Singh