ਆਸਟਰੇਲੀਅਨ ਕੁੜੀ ਨੇ ਕਰ ''ਤਾ ਕਮਾਲ, ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਚੁਣਿਆ ਇਹ ਰਾਹ

07/03/2017 12:58:46 PM

ਸਿਡਨੀ— ਕਈ ਲੋਕ ਅਜਿਹੇ ਹੁੰਦੇ ਹਨ ਕਿ ਉਹ ਫੇਮਸ ਹੋਣ ਲਈ ਕੁਝ ਵੱਖਰਾ ਕਰਦੇ ਹਨ। ਲੋਕਾਂ ਦਰਮਿਆਨ ਆਪਣੀ ਵੱਖਰੀ ਪਛਾਣ ਬਣਾਉਣ ਲਈ ਸਿਡਨੀ ਦੀ ਰਹਿਣ ਵਾਲੀ ਇਕ ਕੁੜੀ ਨੇ ਕੁਝ ਵੱਖਰਾ ਕੀਤਾ ਅਤੇ ਅੱਜ ਉਹ ਫਰਸ਼ ਤੋਂ ਅਰਸ਼ ਤੱਕ ਪਹੁੰਚ ਗਈ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸਿਡਨੀ ਦੀ ਰਹਿਣ ਵਾਲੀ ਪੀਆ ਮੁਹਲੇਨਬੇਕ ਦੀ, ਜਦੋਂ ਕਿ ਕਦੇ ਵਕੀਲ ਸੀ ਅਤੇ ਵਕਾਲਤ ਕਰਦੀ ਸੀ।

ਸੋਸ਼ਲ ਸਾਈਟਸ ਇੰਸਟਰਾਗ੍ਰਾਮ ਜ਼ਰੀਏ ਪਿਆ ਦੀ ਜ਼ਿੰਦਗੀ ਇੰਝ ਬਦਲ ਗਈ, ਜਿਸ ਦਾ ਅੰਦਾਜ਼ਾ ਉਸ ਨੇ ਵੀ ਕਦੇ ਨਹੀਂ ਲਾਇਆ ਸੀ। ਕਦੇ ਹੱਥਾਂ 'ਚ ਸਫੈਦ ਪੇਪਰ, ਕਾਲਾ ਕੋਟ ਪਹਿਨੇ ਪੀਆ ਵਕਾਲਤ ਕਰਦੀ ਸੀ ਪਰ ਉਹ ਹੁਣ ਮਾਡਲਿੰਗ ਅਤੇ ਬਲਾਗ ਲਿਖਣ ਦਾ ਕੰਮ ਕਰਦੀ ਹੈ। 


ਪੀਆ ਦਾ ਕਹਿਣਾ ਹੈ ਕਿ ਉਸ ਨੇ ਆਪਣਾ ਇੰਸਟਰਾਗ੍ਰਾਮ ਅਕਾਊਂਟ ਬਣਾਇਆ ਅਤੇ ਉਸ 'ਤੇ ਕੁਝ ਤਸਵੀਰਾਂ ਅਪਲੋਡ ਕੀਤੀਆਂ। ਉਸ ਨੇ ਦੱਸਿਆ ਕਿ ਕੁਝ ਹੀ ਸਮੇਂ 'ਚ ਉਸ ਨੂੰ ਕਾਫੀ ਲੋਕ ਫਾਲੋ ਕਰਨ ਲੱਗੇ। ਪੀਆ ਦੱਸਦੀ ਹੈ ਕਿ ਗਰੈਜੂਏਟ ਦੀ ਪੜ੍ਹਾਈ ਖਤਮ ਕਰਨ ਮਗਰੋਂ ਉਸ ਨੇ ਵਕਾਲਤ ਸ਼ੁਰੂ ਕਰ ਦਿੱਤੀ ਪਰ ਉਸ ਨੂੰ ਕਾਮਯਾਬ ਅਤੇ ਮਸ਼ਹੂਰ ਹੋਣਾ ਸੀ। ਉਸ ਦਾ ਕਹਿਣਾ ਹੈ ਕਿ ਉਸ ਦਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ 'ਤੇ ਬੀਤਣ ਲੱਗਾ ਅਤੇ ਦੇਖਦੇ ਹੀ ਦੇਖਦੇ ਇਕ ਸਾਲ ਦੇ ਅੰਦਰ 10 ਲੱਖ ਫਾਲੋਅਰਸ ਹੋ ਗਏ। 


ਉਸ ਦਾ ਕਹਿਣਾ ਹੈ ਕਿ ਗਲੈਮਰਸ ਅਤੇ ਹੌਟ ਤਸਵੀਰਾਂ ਕਾਰਨ ਉਸ ਨੂੰ ਮਾਡਲਿੰਗ ਦੇ ਆਫਰ ਮਿਲਣ ਲੱਗੇ ਅਤੇ ਉਸ ਨੇ ਵਕਾਲਤ ਛੱਡ ਕੇ ਮਾਡਲਿੰਗ ਸ਼ੁਰੂ ਕਰ ਦਿੱਤੀ। ਪੀਆ ਕਈ ਕੰਪਨੀਆਂ ਲਈ ਮਾਡਲਿੰਗ ਕਰ ਚੁੱਕੀ ਹੈ। ਪੀਆ ਦਾ ਇਹ ਵੀ ਕਹਿਣਾ ਹੈ ਕਿ ਦੁਨੀਆ 'ਚ ਕਿਸੇ ਚੀਜ਼ ਦਾ ਅੰਤ ਨਹੀਂ ਹੈ। ਤੁਸੀਂ ਆਪਣੇ ਹੁਨਰ ਅਤੇ ਮਿਹਨਤ ਨਾਲ ਕਿਸਮਤ ਨੂੰ ਬਦਲ ਸਕਦੇ ਹੋ। ਉਸ ਦਾ ਕਹਿਣਾ ਸੀ ਕਿ ਮੈਨੂੰ ਇਕ ਕਾਮਯਾਬ ਇਨਸਾਨ ਬਣਨਾ ਹੈ।