WWE ਦੇ ਇਸ ਰੈਸਲਰ ਨੇ ਬਣਾਏ 10 ਹਜ਼ਾਰ ਤੋਂ ਜ਼ਿਆਦਾ ਔਰਤਾਂ ਨਾਲ ਸਰੀਰਕ ਸਬੰਧ

11/13/2017 9:25:50 PM

ਵਾਸ਼ਿੰਗਟਨ — ਵਰਲਡ ਰੈਸਲਿੰਗ ਐਂਟਰਟੇਨਮੈਂਟ ਦੇ ਮਹਾਨ ਰੈਸਲਰ ਰਿੱਕ ਫਲੇਅਰ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਰਿੱਕ ਦਾ ਦਾਅਵਾ ਹੈ ਕਿ ਉਹ 10 ਹਜ਼ਾਰ ਤੋਂ ਜ਼ਿਆਦਾ ਔਰਤਾਂ ਨਾਲ ਸਬੰਧ ਬਣਾ ਚੁੱਕੇ ਹਨ। ਇੰਨਾ ਹੀ ਨਹੀਂ ਉਹ ਆਪਣੀ ਜ਼ਿੰਦਗੀ ਦੇ 20 ਸਾਲਾਂ ਤੱਕ ਰੋਜ਼ 10 ਬੀਅਰ ਪੀਂਦੇ ਸਨ, ਪਰ ਫਿਰ ਵੀ ਉਹ ਹਮੇਸ਼ਾ ਚੁਸਤ ਰਹੇ। ਇਹ ਸਾਰੇ ਖੁਲਾਸੇ ਉਨ੍ਹਾਂ ਨੇ ਉਨ੍ਹਾਂ ਦੀ ਲਾਈਫ 'ਤੇ ਬਣੀ ਇਕ ਡਾਕਿਓਮੈਂਟਰੀ 'ਚ ਹੋਏ ਹਨ। ਰਿੱਕ ਅਮਰੀਕਾ ਦੇ ਮਿਨੀਸੋਟਾ ਤੋਂ ਹਨ। ਰਿਕ ਨੂੰ ਦੁਨੀਆ 'ਚ 'ਨੈੱਚਰ ਬੁਆਏ' ਦੇ ਨਾਂ ਵੀ ਜਾਣਿਆ ਜਾਂਦਾ ਹੈ। WWE 'ਚ ਉਹ ਹੀ ਕਿ ਅਜਿਹੇ ਰੈਸਲਰ ਹਨ, ਜਿਸ ਨੇ 'ਹਾਲ ਆਫ ਫੇਮ' 'ਚ 2 ਵਾਰ ਸ਼ਾਮਲ ਹੋਣ ਦਾ ਮੌਕਾ ਮਿਲਿਆ। ਰਿੱਕ 16 ਵਾਰ ਦੇ ਵਰਲਡ ਹੈੱਵੀ ਵੈਟ ਚੈਂਪੀਅਨ ਵੀ ਰਹਿ ਚੁੱਕੇ ਹਨ। ਉਹ ਸਾਲ 1980 'ਚ ਰੈਸਲਿੰਗ ਦੀ ਦੁਨੀਆ ਦੇ 'ਕਲਚਰਲ ਆਈਕਨ' ਦੇ ਰੂਪ 'ਚ ਜਾਣੇ ਜਾਂਦੇ ਸਨ। ਉਨ੍ਹਾਂ 'ਤੇ ਬਣੀ ਡਾਕਿਓਮੈਂਟਰੀ 'ਚ ਸਵਾਲ ਪੁੱਛਿਆ ਗਿਆ ਕਿ ਉਨ੍ਹਾਂ ਦੇ ਕਿੰਨੀਆਂ ਔਰਤਾਂ ਨਾਲ ਸਬੰਧ ਰਹੇ, ਜਿਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਸ਼ਾਇਦ 10 ਹਜ਼ਾਰ। ਰਿਕ ਦੇ 4 ਬੱਚੇ ਹਨ ਅਤੇ 4 ਵਾਰ ਉਨ੍ਹਾਂ ਦਾ ਤਲਾਕ ਵੀ ਹੋ ਚੁੱਕਿਆ ਹੈ। ਰਿਕ ਨੇ ਸਾਲ 2011 'ਚ ਰੈਸਲਿੰਗ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।


Related News