ਬ੍ਰਿਟੇਨ ''ਚ ਨਵੇਂ ਨੋਟਾਂ ''ਤੇ ਲੱਗੇਗੀ ਇਸ ਵਿਅਕਤੀ ਦੀ ਫੋਟੋ

07/15/2019 11:42:00 PM

ਲੰਡਨ - ਬੈਂਕ ਆਫ ਇੰਗਲੈਂਡ ਨੇ ਸੋਮਵਾਰ ਨੂੰ ਆਖਿਆ ਕਿ ਉਸ ਦੇ 50 ਪਾਊਂਡ ਦੇ ਨਵੇਂ ਬੈਂਕ ਨੋਟ ਦੇ ਪਿਛਲੇ ਪਾਸੇ ਦੂਜੇ ਵਿਸ਼ਵ ਯੁੱਧ ਦੇ ਕੋਡ ਬ੍ਰੇਕਰ ਐਲਨ ਟਿਊਰਿੰਗ ਦੀ ਫੋਟੋ ਨਜ਼ਰ ਆਵੇਗੀ। ਬੈਂਕ ਆਫ ਇੰਗਲੈਂਡ ਦੇ ਗਵਰਨਰ ਮਾਰਕ ਕਾਰਨੇ ਨੇ ਉੱਤਰ-ਪੱਛਮੀ ਇੰਗਲੈਂਡ ਦੇ ਮੈਨਚੈਸਟਰ 'ਚ 'ਸਾਇੰਸ ਐਂਡੀ ਇੰਡਸਟ੍ਰੀ ਮਿਊਜ਼ੀਅਮ' 'ਚ ਇਸ ਨਵੇਂ ਨੋਟ ਨੂੰ ਜਾਰੀ ਕਰਦੇ ਹੋਏ ਕਿਹਾ ਕਿ ਐਲਨ ਟਿਊਰਿੰਗ ਇਕ ਸ਼ਾਨਦਾਰ ਗਣਿਤ ਸ਼ਾਸ਼ਤਰੀ ਸਨ ਜਿਨ੍ਹਾਂ ਦੇ ਕੰਮ ਨੇ ਅੱਜ ਸਾਨੂੰ ਕਿਵੇਂ ਜੀਅ ਰਹੇ ਹਾਂ, ਇਸ 'ਤੇ ਵੱਡਾ ਪ੍ਰਭਾਵ ਪਾਇਆ।

ਬੈਂਕ ਪ੍ਰਮੁੱਖ ਨੇ ਕਿਹਾ ਕਿ ਕੰਪਿਊਟਰ ਸਾਇੰਸ ਅਤੇ ਆਰਟੀਫੀਸ਼ਲ ਇੰਟੈਲੀਜੇਂਸ ਦੇ ਜਨਕ ਦੇ ਨਾਲ ਹੀ ਯੁੱਧ ਦੇ ਨਾਇਕ ਰਹੇ ਐਲਨ ਟਿਊਰਿੰਗ ਦਾ ਯੋਗਦਾਨ ਬੇਅੰਤ ਅਤੇ ਮੋਹਰੀ ਹੈ। ਟਿਊਰਿੰਗ ਉਹ ਅਸਾਧਾਰਨ ਵਿਅਕਤੀ ਸਨ ਜਿਨ੍ਹਾਂ ਦੇ ਮੋਢਿਆਂ 'ਤੇ ਅੱਜ ਕਈ ਖੜ੍ਹੇ ਹਨ। ਬੈਂਕ ਆਫ ਇੰਗਲੈਂਡ ਨੇ ਕਿਹਾ ਕਿ ਟਿਊਰਿੰਗ ਨੇ ਸ਼ੁਰੂਆਤੀ ਕੰਪਿਊਟਰਾਂ ਨੂੰ ਵਿਕਸਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ। 2021 ਦੇ ਆਖਿਰ ਤੱਕ ਸੰਚਾਲਨ 'ਚ ਆਉਣ ਵਾਲੇ ਇਸ ਨੋਟ 'ਤੇ ਟਿਊੁਰਿੰਗ ਦੀ 1951 'ਚ ਲਈ ਗਈ ਫੋਟੋ ਛਾਪੀ ਗਈ ਹੈ। ਬ੍ਰਿਟੇਨ ਦੇ ਬੈਂਕ ਨੋਟਾਂ ਦੇ ਸਾਹਮਣੇ ਵਾਲੇ ਹਿੱਸੇ 'ਤੇ ਮਹਾਰਾਣੀ ਏਲੀਜ਼ਾਬੇਥ-2 ਦੀ ਤਸਵੀਰ ਹੁੰਦੀ ਹੈ।

Khushdeep Jassi

This news is Content Editor Khushdeep Jassi