ਇਸ ਦੇਸ਼ ਦੇ ਰਾਸ਼ਟਰਪਤੀ ਨੇ ਦਿੱਤੀ ਧਮਕੀ- ''ਜਿਹੜਾ ਲੌਕਡਾਊਨ ਤੋੜੇ ਉਸ ਨੂੰ ਗੋਲੀ ਮਾਰ ਦਿਓ''

04/02/2020 5:55:08 PM

ਮਨੀਲਾ (ਬਿਊਰੋ): ਕੋਵਿਡ-19 ਨੇ ਪੂਰੀ ਦੁਨੀਆ ਦੇਸ਼ਾਂ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ। ਇਸ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਹਰੇਕ ਦੇਸ਼ ਦੀ ਸਰਕਾਰ ਆਪਣੇ ਪੱਧਰ 'ਤੇ ਕੋਸ਼ਿਸ਼ ਕਰ ਰਹੀ ਹੈ। ਇਸ ਵਿਚ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਦਾ ਵਿਵਾਦਮਈ ਬਿਆਨ ਆਇਆ ਹੈ ਜਿਸ ਵਿਚ ਉਹਨਾਂ ਨੇ ਕਿਹਾ ਹੈ,''ਜਿਹੜਾ ਵੀ ਕੋਰੋਨਾਵਾਇਰਸ ਲਈ ਲਗਾਏ ਲੌਕਡਾਊਨ ਦਾ ਪਾਲਨ ਨਾ ਕਰੇ ਉਸ ਨੂੰ ਤੁਰੰਤ ਗੋਲੀ ਮਾਰ ਦਿਓ।''

ਰਾਸ਼ਟਰਪਤੀ ਦੁਤਰੇਤੇ ਨੇ ਆਪਣੀ ਸਰਕਾਰ, ਪੁਲਸ ਅਤੇ ਪ੍ਰਸ਼ਾਸਨ ਨੂੰ ਕਿਹਾ ਹੈ,''ਜਿਹੜਾ ਵੀ ਕੋਰੋਨਾਵਾਇਰਸ ਲਈ ਲਗਾਏ ਗਏ ਲੌਕਡਾਊਨ ਦਾ ਪਾਲਨ ਨਾ ਕਰੇ, ਕੋਈ ਮੁਸ਼ਕਲ ਪੈਦਾ ਕਰੇ ਤਾਂ ਉਸ ਨੂੰ ਤੁਰੰਤ ਗੋਲੀ ਮਾਰ ਦਿਓ।'' ਦੁਤਰੇਤੇ ਨੇ ਆਪਣੇ ਦੇਸ਼ ਦੇ ਸੁਰੱਖਿਆ ਬਲਾਂ ਨੂੰ ਕਿਹਾ,''ਇਹ ਪੂਰੇ ਦੇਸ਼ ਦੇ ਲਈ ਚਿਤਾਵਨੀ ਹੈ। ਇਸ ਸਮੇਂ ਸਰਕਾਰ ਦੇ ਆਦੇਸ਼ਾਂ ਦਾ ਪਾਲਨ ਕਰੋ। ਕਿਸੇ ਵੀ ਸਿਹਤ ਕਰਮੀ, ਡਾਕਟਰ ਨੂੰ ਨੁਕਸਾਨ ਨਾ ਪਹੁੰਚਾਓ। ਇਰ ਇਕ ਗੰਭੀਰ ਅਪਰਾਧ ਹੋਵੇਗਾ। ਇਸ ਲਈ ਮੈਂ ਪੁਲਸ ਅਤੇ ਸੁਰੱਖਿਆ ਬਲਾਂ ਨੂੰ ਆਦੇਸ਼ ਦਿੰਦਾ ਹਾਂ ਕਿ ਜੋ ਲੌਕਡਾਊਨ ਵਿਚ ਸਮੱਸਿਆ ਖੜ੍ਹੀ ਕਰੇ ਉਸ ਨੂੰ ਤੁਰੰਤ ਗੋਲੀ ਮਾਰ ਦਿੱਤੀ ਜਾਵੇ।''

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੁਤਰੇਤੇ ਨੇ ਆਪਣੇ ਨਾਗਰਿਕਾਂ ਨੂੰ ਗੋਲੀ ਮਾਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਵੀ 2016-17 ਵਿਚ ਰਾਸ਼ਟਰਪਤੀ ਨੇ ਡਰੱਗ ਡੀਲਰਜ਼ ਨੂੰ ਬਿਨਾਂ ਕਾਨੂੰਨੀ ਕਾਰਵਾਈ ਦੇ ਮਾਰਨ ਦਾ ਆਦੇਸ਼ ਦਿੱਤਾ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਫਿਲੀਪੀਨਜ਼ ਵਿਚ ਇਸ ਸਮੇਂ 2,311 ਤੋਂ ਵਧੇਰੇ ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਹਨ ਜਦਕਿ 96 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਪੜ੍ਹੋ ਇਹ ਅਹਿਮ ਖਬਰ- ਲੌਕਡਾਊਨ ਕਾਰਨ ਨੇਪਾਲ 'ਚ ਫਸੇ 350 ਭਾਰਤੀ ਮਜ਼ਦੂਰ

12 ਮਾਰਚ ਦੇ ਨੇੜੇ ਰਾਸ਼ਟਰਪਤੀ ਦੁਤਰੇਤੇ ਨੇ ਵੀ ਕੋਰੋਨਾਵਾਇਰਸ ਦੀ ਜਾਂਚ ਕਰਵਾਈ ਸੀ ਅਤੇ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਸਾਵਧਾਨੀ ਦੇ ਤੌਰ 'ਤੇ ਉਹ ਖੁਦ ਸੈਲਫ ਆਈਸੋਲੇਸ਼ਨ ਵਿਚ ਚਲੇ ਗਏ ਸਨ। ਇਸ ਦੇ ਇਲਾਵਾ ਫਿਲੀਪੀਨਜ਼ ਦੀ ਸੰਸਦ ਅਤੇ ਕੇਂਦਰੀ ਬੈਂਕ ਨੂੰ ਵੀ ਕੁਆਰੰਟੀਨ ਕੀਤਾ ਗਿਆ ਸੀ। ਰਾਸ਼ਟਰਪਤੀ ਦੇ ਬੁਲਾਰੇ ਸੇਲਵਾਡੋਰ ਪਨੇਲੋ ਨੇ ਕਿਹਾ ਸੀ ਕਿ ਸਾਡੇ ਸਿਹਤ ਅਧਿਕਾਰੀਆਂ ਦੀ ਸਲਾਹ 'ਤੇ ਇਹ ਸਾਰੇ ਕਦਮ ਚੁੱਕੇ ਜਾ ਰਹੇ ਹਨ। ਫਿਲੀਪੀਨਜ਼ ਦੀ ਸਰਕਾਰ ਦੇ ਸਾਂਸਦਾਂ ਅਤੇ ਅਧਿਕਾਰੀਆਂ ਨੇ ਵੀ ਸੈਲਫ ਆਈਸੋਲੇਸ਼ਨ ਦਾ ਤਰੀਕਾ ਵਰਤਿਆ ਹੈ। ਇੱਥੇ ਸਾਰੇ ਲੋਕਾਂ ਨੇ ਆਪਣੀ-ਆਪਣੀ ਜਾਂਚ ਕਰਵਾਈ ਹੈ।


ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਅਮਰੀਕਾ 'ਚ 6 ਹਫਤੇ ਦੇ ਬੱਚੇ ਦੀ ਮੌਤ

Vandana

This news is Content Editor Vandana