ਫਿਲੀਪੀਨਜ਼ 'ਚ 6.5 ਤੀਬਰਤਾ ਦਾ ਭੂਚਾਲ

07/06/2017 4:06:18 PM

ਮਨੀਲਾ— ਫਿਲੀਪੀਨਜ਼ ਦੇ ਟਾਕਲੋਬਾਨ ਸ਼ਹਿਰ ਦੇ ਦੱਖਣ-ਪੱਛਮ 'ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਸਰਵੇਖਣ ਵਿਭਾਗ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.5 ਮਾਪੀ ਗਈ ਹੈ। ਇਸ ਦਾ ਕੇਂਦਰ ਰਾਜਧਾਨੀ ਮਨੀਲਾ ਤੋਂ 580 ਕਿਲੋਮੀਟਰ ਦੱਖਣੀ-ਪੱਛਮੀ 'ਚ ਸਤਿਹ ਤੋਂ 41 ਕਿਲੋਮੀਟਰ ਹੇਠਾਂ ਸੀ। ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।