ਫਿਲੀਪੀਨਜ਼ ਵੱਲ ਵਧਿਆ ਤੂਫਾਨ ''ਕਮੂਰੀ'', ਹਜ਼ਾਰਾਂ ਲੋਕਾਂ ਨੇ ਛੱਡੇ ਘਰ

12/02/2019 1:08:34 PM

ਮਨੀਲਾ (ਭਾਸ਼ਾ): ਸ਼ਕਤੀਸ਼ਾਲੀ ਤੂਫਾਨ 'ਕਮੂਰੀ' ਫਿਲੀਪੀਨਜ਼ ਵੱਲ ਵੱਧ ਰਿਹਾ ਹੈ। ਇਸ ਤੂਫਾਨ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਇਸ ਦੇ ਨਾਲ ਹੀ ਰਾਜਧਾਨੀ ਮਨੀਲਾ ਦੇ ਨੇੜੇ ਹੋਣ ਵਾਲੀਆਂ 'ਦੱਖਣ ਪੂਰਬੀ ਏਸ਼ੀਆਈ ਖੇਡਾਂ' (ਐੱਸ.ਈ.ਏ.) 'ਤੇ ਵੀ ਖਤਰੇ ਦੇ ਬੱਦਲ ਛਾਏ ਹੋਏ ਹਨ। ਕਮੂਰੀ ਦੇ ਸੋਮਵਾਰ ਦੇਰ ਰਾਤ ਜਾਂ ਮੰਗਲਵਾਰ ਤੜਕੇ ਦੇਸ਼ ਦੇ ਪੂਰਬੀ ਹਿੱਸਿਆਂ ਵਿਚ ਪਹੁੰਚਣ ਦਾ ਖਦਸ਼ਾ ਹੈ। ਇਸ ਦੇ ਇੱਥੇ ਪਹੁੰਚਣ ਦੇ ਨਾਲ ਹੀ ਭਾਰੀ ਮੀਂਹ ਪੈਣ ਅਤੇ 185 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲਣ ਦਾ ਖਦਸ਼ਾ ਹੈ। ਇਸ ਦੇ ਬਾਅਦ ਤੂਫਾਨ ਮਨੀਲਾ ਪਹੁੰਚ ਸਕਦਾ ਹੈ, ਜਿੱਥੇ 1.3 ਕਰੋੜ ਲੋਕ ਰਹਿੰਦੇ ਹਨ ਅਤੇ ਇੱਥੇ ਦੱਖਣੀ ਏਸ਼ੀਆਈ ਖੇਡਾਂ ਦੇ ਕਈ ਮੁਕਾਬਲਿਆਂ ਦਾ ਆਯੋਜਨ ਵੀ ਹੋਣਾ ਹੈ।

ਬਿਕੋਲ ਖੇਤਰ ਤੋਂ ਹੁਣ ਤੱਕ ਕਰੀਬ 70,000 ਲੋਕ ਆਪਣੇ ਘਰ ਛੱਡ ਚੁੱਕੇ ਹਨ। ਇਸੇ ਖੇਤਰ ਵਿਚ ਤੂਫਾਨ ਦੇ ਸਭ ਤੋਂ ਪਹਿਲਾਂ ਪਹੁੰਚਣ ਦਾ ਖਦਸ਼ਾ ਹੈ। ਰਾਸ਼ਟਰੀ ਆਫਤ ਏਜੰਸੀ ਦੇ ਬੁਲਾਰੇ ਮਾਰਕ ਟਿੰਬਲ ਨੇ ਕਿਹਾ,''ਅਸੀਂ ਆਸ ਕਰਦੇ ਹਾਂ ਕਿ ਉੱਥੇ ਕੋਈ ਨੁਕਸਾਨ ਨਾ ਹੋਵੇ ਪਰ ਤੂਫਾਨ ਕਮੂਰੀ ਦੀ ਤੀਬਰਤਾ ਦੇਖਦੇ ਹੋਏ ਇਸ ਨੂੰ ਟਾਲਿਆ ਨਹੀਂ ਜਾ ਸਕਦਾ।'' ਉਨ੍ਹਾਂ ਨੇ ਅੱਗੇ ਕਿਹਾ,''ਅਸੀਂ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਇਲਾਕਿਆਂ ਤੋਂ ਲੋਕਾਂ ਨੂੰ ਹਟਾ ਲਿਆ ਹੈ ਜਿਹੜੇ ਸਿੱਧੇ ਤੂਫਾਨ ਦੀ ਚਪੇਟ ਵਿਚ ਆਉਣਗੇ।''

Vandana

This news is Content Editor Vandana