ਫਿਲੀਪੀਨਜ਼ ''ਚ ਕੋਰੋਨਾ ਦੇ ਮਾਮਲੇ 57,500 ਦੇ ਪਾਰ, 1600 ਦੀ ਮੌਤ

07/14/2020 5:18:34 PM

ਮਨੀਲਾ (ਵਾਰਤਾ) : ਫਿਲੀਪੀਨਜ਼ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 634 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ 57,500 ਦੇ ਪਾਰ ਹੋ ਗਈ ਅਤੇ 6 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 1600 ਤੋਂ ਜ਼ਿਆਦਾ ਹੋ ਗਈ। ਸਿਹਤ ਵਿਭਾਗ ਮੁਤਾਬਕ ਪੀੜਤਾਂ ਦੀ ਗਿਣਤੀ ਵੱਧ ਕੇ 57,545 ਹੋ ਗਈ ਅਤੇ ਮ੍ਰਿਤਕਾਂ ਦੀ ਗਿਣਤੀ 1603 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 88 ਹੋਰ ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ ਰੋਗ ਮੁਕਤ ਲੋਕਾਂ ਦੀ ਗਿਣਤੀ ਵੱਧ ਕੇ 20,459 ਹੋ ਗਈ ਹੈ।

ਕੈਬਨਿਟ ਸਕੱਤਰ ਕਾਰਲੋ ਨੋਗਰੇਲਸ ਨੇ ਕਿਹਾ ਕਿ ਫਿਲੀਪੀਨਜ਼ ਸਰਕਾਰ ਹੁਣ ਉਨ੍ਹਾਂ ਲੋਕਾਂ ਲਈ ਹੋਮ ਕੁਆਰੰਟੀਨ ਨੂੰ ਵਧਾਵਾ ਦੇ ਰਹੀ ਹੈ ਜੋ ਕੋਰੋਨਾ ਵਾਇਰਸ ਨਾਲ ਪੀੜਤ ਹਨ ਤਾਂ ਕਿ ਘਰਾਂ ਦੇ ਅੰਦਰ ਪ੍ਰਸਾਰ ਸਬੰਧੀ ਜੋਖ਼ਮ ਨੂੰ ਘੱਟ ਕੀਤਾ ਜਾ ਸਕੇ। ਗ੍ਰਹਿ ਸਕੱਤਰ ਏਡੁਆਡਰ ਏਨੋ ਨੇ ਮੰਗਲਵਾਰ ਨੂੰ ਕਿਹਾ ਕਿ ਪੁਲਸ ਕਰਮੀ ਅਤੇ ਸਥਾਨਕ ਸਰਕਾਰੀ ਕਰਮੀ ਮਾਮੂਲੀ ਲੱਛਣਾਂ ਜਾਂ ਜਿਨ੍ਹਾਂ ਵਿਚ ਕੋਈ ਲੱਛਣ ਨਾ ਹੋਵੇ ਅਤੇ ਘਰਾਂ ਵਿਚ ਕੁਆਰੰਟੀਨ ਵਿਚ ਰਹਿ ਰਹੇ ਹਨ, ਅਜਿਹੇ ਲੋਕਾਂ ਦੀ ਖੋਜ ਲਈ ਘਰ-ਘਰ ਜਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਸਰਕਾਰੀ ਕੁਅਰੰਟੀਨ ਸਹੂਲਤਾਂ ਵਿਚ ਭੇਜਿਆ ਜਾ ਸਕੇ ।

cherry

This news is Content Editor cherry