ਫਿਲਪੀਨਜ਼ ''ਚ ਕੋਰੋਨਾ ਦੇ 350 ਨਵੇਂ ਮਾਮਲੇ ਆਏ ਸਾਹਮਣੇ

05/26/2020 5:17:11 PM

ਮਨੀਲਾ (ਵਾਰਤਾ) : ਫਿਲਪੀਨਜ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਇੰਫੈਕਸ਼ਨ ਦੇ 350 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 14,669 ਹੋ ਗਈ ਹੈ, ਜਦੋਂਕਿ ਇਸ ਮਹਾਮਾਰੀ ਨਾਲ 13 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 886 ਹੋ ਗਈ ਹੈ।

ਫਿਲਪੀਨਜ਼ ਦੇ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਦੈਨਿਕ ਮੈਡੀਕਲ ਬੁਲੇਟਿਨ ਵਿਚ ਇਹ ਜਾਣਕਾਰੀ ਦਿੱਤੀ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 89 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਗਈ ਹੈ ਅਤੇ ਹੁਣ ਤੱਕ 3412 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲਾ ਨੇ ਕੋਰੋਨਾ ਦੀ ਹੌਟ-ਸਪੌਟ ਰਾਜਧਾਨੀ ਮਨੀਲਾ ਅਤੇ ਦੇਸ਼ ਦੇ ਹੋਰ ਹਿੱਸਿਆਂ ਦੀ ਸਥਿਤੀ ਦੇ ਬਾਰੇ ਵਿਚ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਹੈ। ਧਿਆਨਦੇਣ ਯੋਗ ਹੈ ਕਿ ਫਿਲਪੀਨਜ਼ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਜਨਵਰੀ ਵਿਚ ਸਾਹਮਣੇ ਆਇਆ ਸੀ।

 


cherry

Content Editor

Related News