ਫਿਲਿੱਪੇ ਤੂਫਾਨ ਕਿਊਬਾ ਤੋਂ ਫਲੋਰੀਡਾ ਵੱਲ ਵਧਿਆ

10/29/2017 1:05:41 PM

ਹਵਾਨਾ,(ਵਾਰਤਾ)— ਕਿਊਬਾ ਦੇ ਉੱਤੇ ਭਿਆਨਕ ਤੂਫਾਨ ਫਿਲਿੱਪੇ ਬੰਨ ਚੁੱਕਿਆ ਹੈ ਅਤੇ ਇਹ ਦੱਖਣੀ ਫਲੋਰੀਡਾ ਵੱਲ ਵੱਧ ਰਿਹਾ ਹੈ। ਇਹ ਜਾਣਕਾਰੀ ਕਿਊਬਾ ਅਤੇ ਅਮਰੀਕਾ ਦੇ ਮੌਸਮ ਵਿਗਿਆਨੀਆਂ ਨੇ ਦਿੱਤੀ ਹੈ। ਮਿਆਮੀ ਸਥਿਤ ਨੈਸ਼ਨਲ ਹਰੀਕੇਨ ਸੈਂਟਰ ਨੇ ਦੱਸਿਆ ਕਿ ਤੂਫਾਨ ਐਤਵਾਰ ਉੱਤਰੀ ਹਵਾਨਾ ਤੋਂ 80 ਕਿਲੋਮੀਟਰ ਦੂਰ ਹੈ ਅਤੇ 28 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ ਵੱਲ ਵਧ ਰਿਹਾ ਹੈ। ਨਾਲ ਹੀ 40 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਐੱਨ. ਐੱਚ. ਸੀ. ਨੇ ਕਿਹਾ ਕਿ ਅਨੁਮਾਨ ਮੁਤਾਬਕ, ਫਿਲਿੱਪੇ ਦਾ ਕੇਂਦਰ ਤੇਜ਼ੀ ਨਾਲ ਸਟਰੈਟਸ ਆਫ ਫਲੋਰੀਡਾ ਨੂੰ ਪਾਰ ਕਰੇਗਾ ਅਤੇ ਰਾਤ ਭਰ 'ਚ ਫਲੋਰੀਡਾ ਕੀਜ ਅਤੇ ਐਤਵਾਰ ਸਵੇਰ ਤੱਕ ਉੱਤਰ ਪੱਛਮ ਵਾਲਾ ਬਹਾਮਾਸ ਨੂੰ ਪਾਰ ਕਰ ਜਾਵੇਗਾ। ਇਸ ਤੋਂ ਪਹਿਲਾਂ, ਕਿਊਬਾ  ਦੇ ਨਾਗਰਿਕ ਸੁਰੱਖਿਆ ਵਿਭਾਗ ਨੇ ਨਾਗਰਿਕਾਂ ਨੂੰ ਤੂਫਾਨ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਸੀ ਕਿ ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆ, ਭਾਰੀ ਮੀਂਹ ਹੋਵੇਗੀ ਅਤੇ ਸਮੁੰਦਰ ਵਿਚ ਉੱਚੀਆਂ ਲਹਿਰਾ ਉੱਠਣਗੀਆਂ।


Related News