ਅਨੋਖੀ ਡਰੈੱਸ ਪਹਿਨੀ ਬੱਚੀ ਬਣੀ ਚਰਚਾ ਦਾ ਵਿਸ਼ਾ, ਤਸਵੀਰ ਵਾਇਰਲ

11/01/2018 12:35:03 PM

ਮਨੀਲਾ (ਬਿਊਰੋ)— ਬੱਚਿਆਂ ਨੂੰ ਤਿਆਰ ਕਰਨ ਵੇਲੇ ਜ਼ਿਆਦਾਤਰ ਮਾਤਾ-ਪਿਤਾ ਉਨ੍ਹਾਂ ਦੀ ਸੁੰਦਰਤਾ ਦਾ ਖਿਆਲ ਰੱਖਦੇ ਹਨ। ਉਹ ਆਪਣੇ ਬੱਚੇ ਨੂੰ ਵਧੀਆ ਅਤੇ ਸ਼ਾਨਦਾਰ ਡਰੈੱਸ ਪਾਉਂਦੇ ਹਨ। ਕਈ ਵਾਰ ਮਾਤਾ-ਪਿਤਾ ਆਪਣੇ ਬੱਚੇ ਲਈ ਅਜਿਹੀ ਡਰੈੱਸ ਦੀ ਚੋਣ ਕਰਦੇ ਹਨ ਕਿ ਉਹ ਭੀੜ ਵਿਚ ਵੱਖਰਾ ਹੀ ਦਿਖਾਈ ਦਿੰਦਾ ਹੈ ਅਤੇ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣ ਜਾਂਦਾ ਹੈ। ਅਜਿਹਾ ਹੀ ਕੁਝ ਖਾਸ ਕਰਨ ਦਾ ਇਰਾਦਾ ਫਿਲੀਪੀਨ ਦੇ ਹੈਲੋਵੀਨ ਵਿਚ ਰਹਿਣ ਵਾਲੀ ਇਕ ਮਾਂ ਨੇ ਕੀਤਾ। ਉਸ ਨੇ ਆਪਣੀ ਬੇਟੀ ਲਈ ਆਕਰਸ਼ਕ ਪਰ ਹੈਰਾਨ ਕਰ ਦੇਣ ਵਾਲੀ ਡਰੈੱਸ ਤਿਆਰ ਕੀਤੀ।

ਹੈਲੋਵੀਨ ਵਿਚ ਰਹਿਣ ਵਾਲੀ ਛੋਟੀ ਬੱਚੀ ਮਾਇਆ ਜਦੋਂ ਘਰੋਂ ਬਾਹਰ ਨਿਕਲੀ ਤਾਂ ਲੋਕਾਂ ਦੀਆਂ ਨਜ਼ਰਾਂ ਸਿਰਫ ਉਸ 'ਤੇ ਸਨ। ਉਹ ਆਪਣੀ ਅਨੋਖੀ ਡਰੈੱਸ ਕਾਰਨ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣ ਗਈ ਸੀ। ਮਾਇਆ ਦੀ ਮਾਂ ਨੇ ਉਸ ਲਈ ਬਹੁਤ ਹੀ ਅਨੋਖੀ ਡਰੈੱਸ ਤਿਆਰ ਕੀਤੀ ਸੀ। ਮਾਇਆ ਨੇ ਅਜਿਹੀ ਡਰੈੱਸ ਪਹਿਨੀ ਸੀ ਜਿਸ ਨਾਲ ਇਸ ਗੱਲ ਦਾ ਅਹਿਸਾਸ ਹੋ ਰਿਹਾ ਸੀ ਕਿ ਉਸ ਨੇ ਪਿੱਠ 'ਤੇ ਕਿਸੇ ਹੋਰ ਬੱਚੀ ਨੂੰ ਚੁੱਕਿਆ ਹੋਇਆ ਹੈ ਅਤੇ ਉਸ ਬੱਚੀ ਦਾ ਸਿਰ ਨਹੀਂ ਹੈ। ਬਿਨਾਂ ਧੜ ਵਾਲੀ ਇਹ ਡਰੈੱਸ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣ ਗਈ ਸੀ।

ਮਾਇਆ ਦੀ ਮਾਂ ਨੇ ਜਦੋਂ ਇਸ ਅਨੋਖੀ ਡਰੈੱਸ ਪਹਿਨੇ ਚਹਿਲ ਕਦਮੀ ਕਰਦਿਆਂ ਮਾਇਆ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਤਾਂ ਇਹ ਵੀਡੀਓ ਜਲਦੀ ਹੀ ਵਾਇਰਲ ਹੋ ਗਿਆ। ਉਸ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੱਤਾ 'ਮੇਰੀ ਪਿਆਰੀ ਸੁਪਰ ਮਾਇਆ'।

Vandana

This news is Content Editor Vandana