ਫਾਈਜ਼ਰ ਨੇ ਆਪਣੇ ਐਂਟੀ ਕੋਵਿਡ-19 ਟੀਕੇ ਨੂੰ ਬੱਚਿਆਂ ਲਈ ਦੱਸਿਆ ਸੁਰੱਖਿਅਤ

03/31/2021 5:59:52 PM

ਵਾਸ਼ਿੰਗਟਨ (ਭਾਸ਼ਾ): ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦਾ ਕੋਵਿਡ-19 ਟੀਕਾ 12 ਸਾਲ ਤੱਕ ਦੇ ਬੱਚਿਆਂ ਲਈ ਵੀ ਸੁਰੱਖਿਅਤ ਹੈ। ਕੰਪਨੀ ਦੀ ਇਸ ਘੋਸ਼ਣਾ ਨੂੰ ਇਸ ਉਮਰ ਵਰਗ ਦੇ ਬੱਚਿਆਂ ਦੇ ਸਕੂਲ ਜਾਣ ਤੋਂ ਪਹਿਲਾਂ ਉਹਨਾਂ ਦੇ ਟੀਕਾਕਰਨ ਦੀ ਸੰਭਾਵਨਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਵਾਇਰਸ ਦੇ ਸਰੋਤ ਨੂੰ ਲੈ ਕੇ ਜਾਰੀ ਅਧਿਐਨ ਰਿਪੋਰਟ 'ਪਹਿਲੀ ਸ਼ੁਰੂਆਤ' : WHO

ਕਈ ਦੇਸ਼ਾਂ ਵਿਚ ਅਜਿਹੇ ਬਾਲਗਾਂ ਨੂੰ ਕੋਵਿਡ-19 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ ਜੋ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਿਚ ਅਤੀ ਸੰਵੇਦਨਸ਼ੀਲ ਹਨ। ਫਾਈਜ਼ਰ ਦਾ ਟੀਕਾ 16 ਸਾਲ ਜਾਂ ਉਸ ਨਾਲੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਉਣ ਦੀ ਇਜਾਜ਼ਤ ਹੈ ਪਰ ਮਹਾਮਾਰੀ ਨੂੰ ਰੋਕਣ ਲਈ ਸਾਰੇ ਉਮਰ ਵਰਗ ਦੇ ਬੱਚਿਆਂ ਨੂੰ ਟੀਕਾ ਲਗਾਇਆ ਜਾਣਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਨਾਲ ਹੀ ਇਸ ਨਾਲੋਂ ਘੱਟੋ-ਘੱਟ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਦੇ ਸਕੂਲ ਜਾਣ ਦਾ ਰਸਤਾ ਸਾਫ ਹੋ ਸਕਦਾ ਹੈ। ਫਾਈਜ਼ਰ ਨੇ ਦੱਸਿਆ ਕਿ 12 ਤੋਂ 15 ਸਾਲ ਦੇ 2,260 ਅਮਰੀਕੀਆਂ 'ਤੇ ਕੀਤੇ ਗਏ ਸੋਧ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਟੀਕੇ ਦੀਆਂ ਪੂਰੀਆਂ ਖੁਰਾਕਾਂ ਲੈ ਚੁੱਕੇ ਇਹਨਾਂ ਵਿਚੋਂ ਕਿਸੇ ਵੀ ਬੱਚੇ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

Vandana

This news is Content Editor Vandana