ਪਾਲਤੂ ਜਾਨਵਰਾਂ ਨਾਲ ਬਿਤਾਓ 10 ਮਿੰਟ ਤੇ ਹੋਵੋ ਤਣਾਅਮੁਕਤ

07/17/2019 3:20:05 PM

ਨਿਊਯਾਰਕ— ਕਾਲਜ ਦੇ ਵਿਦਿਆਰਥੀ ਵੀ ਪੜਾਈ ਤੇ ਪੇਪਰਾਂ ਲਈ ਅਕਸਰ ਤਣਾਅ 'ਚ ਆ ਜਾਂਦੇ ਹਨ। ਇਸ ਤੋਂ ਨਿਪਟਣ ਲਈ ਹਾਲ ਹੀ 'ਚ ਇਕ ਅਧਿਐਨ 'ਚ ਰਿਸਰਚਰਾਂ ਨੇ ਦਾਅਵਾ ਕੀਤਾ ਹੈ ਕਿ ਕੁੱਤੇ ਜਾਂ ਬਿੱਲੀ ਪਾਲਣ ਨਾਲ ਵਿਦਿਆਰਥੀਆਂ ਨੂੰ ਤਣਾਅ ਤੋਂ ਰਾਹਤ ਮਿਲ ਸਕਦੀ ਹੈ।

'ਏਆਰਏ ਓਪਨ' ਨਾਂ ਦੀ ਮੈਗੇਜ਼ੀਨ 'ਚ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਕ ਕਈ ਯੂਨੀਵਰਸਿਟੀਆਂ ਨੇ 'ਪੈੱਟ ਯੂਅਰ ਸਟ੍ਰੈੱਸ ਅਵੇ' ਮੁਹਿੰਮ ਚਲਾਈ, ਜਿਥੇ ਵਿਦਿਆਰਥੀ ਕੁੱਤੇ ਜਾਂ ਬਿੱਲੀਆਂ ਨਾਲ ਆ ਕੇ ਖੇਡ ਸਕਦੇ ਹਨ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ 'ਚ ਐਸੋਸੀਏਟ ਪ੍ਰੋਫੈਸਰ ਪੈਟ੍ਰੀਸਿਆ ਪੈਂਡ੍ਰੀ ਨੇ ਕਿਹਾ ਕਿ ਇਨ੍ਹਾਂ ਜਾਨਵਰਾਂ ਦੇ ਨਾਲ ਸਿਰਫ 10 ਮਿੰਟ ਰਹਿਣ ਨਾਲ ਵੀ ਸਿਹਤ 'ਚ ਬਹੁਤ ਫਰਕ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਐਨ 'ਚ ਜਿਨ੍ਹਾਂ ਵਿਦਿਆਰਥੀਆਂ ਨੇ ਕੁੱਤੇ ਤੇ ਬਿੱਲੀਆਂ ਦੇ ਨਾਲ ਸਮਾਂ ਬਿਤਾਇਆ ਉਨ੍ਹਾਂ 'ਚ ਕਾਰਟੀਸੋਲ ਹਾਰਮੋਨਸ 'ਚ ਕਮੀ ਪਾਈ ਗਈ। ਇਹ ਤਣਾਅ ਪੈਦਾ ਕਰਨ ਵਾਲਾ ਇਸ ਪ੍ਰਮੁੱਖ ਹਾਰਮੋਨ ਹੈ।

ਅਧਿਐਨ 'ਚ 249 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਚਾਰ ਸਮੂਹਾਂ 'ਚ ਵੰਡ ਦਿੱਤਾ ਗਿਆ। ਇਨ੍ਹਾਂ 'ਚੋਂ ਪਹਿਲੇ ਸਮੂਹ ਨੂੰ ਕੁੱਤੇ ਤੇ ਬਿੱਲੀਆਂ ਨਾਲ 10 ਮਿੰਟ ਦਾ ਸਮਾਂ ਬਿਤਾਉਣ ਲਈ ਕਿਹਾ ਗਿਆ। ਅਧਿਐਨ ਤੋਂ ਪਤਾ ਲੱਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪਾਲਤੂ ਜਾਨਵਰਾਂ ਨਾਲ ਸਮਾਂ ਬਿਤਾਇਆ ਉਨ੍ਹਾਂ ਦੀ ਲਾਰ 'ਚ ਕਾਰਟੀਸੋਲ ਪੱਧਰ ਬਹੁਤ ਘੱਟ ਪਾਇਆ ਗਿਆ।

ਪੈਂਡ੍ਰੀ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਵਿਦਿਆਰਥੀਆਂ 'ਚ ਤਣਾਅ 'ਚ ਕਮੀ ਆਉਂਦੀ ਹੈ ਤੇ ਉਹ ਬਹੁਤ ਰੋਮਾਂਚਕ ਮਹਿਸੂਸ ਕਰਦੇ ਹਨ ਕਿਉਂਕਿ ਸਟ੍ਰੈੱਸ ਹਾਰਮੋਨਸ 'ਚ ਕਮੀ ਹੋਣ ਕਾਰਨ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਸਿਹਤ ਨੂੰ ਵੀ ਲਾਭ ਮਿਲਦਾ ਹੈ।

Baljit Singh

This news is Content Editor Baljit Singh