ਪੇਰੂ ''ਚ ਸਬਜ਼ੀ ਬਾਜ਼ਾਰ ਬਣਿਆ ਵਾਇਰਸ ਦਾ ਗੜ੍ਹ, 99 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੇ ਸ਼ਿਕਾਰ

05/20/2020 12:26:52 PM

ਲੀਮਾ- ਪੇਰੂ ਵਿਚ ਕੋਰੋਨਾ ਵਾਇਰਸ ਕਾਰਨ ਹਾਲਾਤ ਬਹੁਤ ਖਰਾਬ ਹਨ। ਇੱਥੇ ਹਰ ਰੋਜ਼ ਤਕਰੀਬਨ 3 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ 99,483 ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 2,914 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਇਸ ਸਮੇਂ 7,526 ਲੋਕਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 883 ਲੋਕਾਂ ਨੂੰ ਆਈ. ਸੀ. ਯੂ. ਅਤੇ ਵੈਂਟੀਲੇਟਰਾਂ 'ਤੇ ਰੱਖਿਆ ਗਿਆ ਹੈ।

ਪੇਰੂ ਦੇ ਰਾਸ਼ਟਰਪਤੀ ਮਾਰਟਿਨ ਵਿਜਕਾਰਾ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ, "ਅਸੀਂ ਹਸਪਤਾਲਾਂ ਵਿਚ ਬਿਸਤਰਿਆਂ ਅਤੇ ਆਈ. ਸੀ. ਯੂ. ਵਾਰਡਾਂ ਨੂੰ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਲੋਕਾਂ ਨੂੰ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੁਰੱਖਿਆ ਵਜੋਂ ਕਦਮ ਜਿਵੇਂ ਸੋਸ਼ਲ ਡਿਸਟੈਂਸਿੰਗ, ਮਾਸਕ ਪਾਉਣ ਅਤੇ ਲਗਾਤਾਰ ਹੱਥ ਧੋਂਦੇ ਰਹਿਣ ਵਰਗੇ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ।"

ਇੱਥੇ ਸਬਜ਼ੀਆਂ-ਫਲ ਵੇਚਣ ਵਾਲਿਆਂ ਨੂੰ ਕੋਰੋਨਾ ਫੈਲਾਉਣ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਰਾਜਧਾਨੀ ਲੀਮਾ ਦੇ ਮੁੱਖ ਬਾਜ਼ਾਰ ਵਿਚ ਹਰ ਪੰਜ ਵਿਚੋਂ ਇਕ ਸਬਜ਼ੀ ਵਾਲਾ ਪਾਜ਼ੀਟਿਵ ਪਾਇਆ ਗਿਆ ਹੈ। ਅਰਥ ਵਿਵਸਥਾ ਨੂੰ ਡਿਗਣ ਤੋਂ ਬਚਾਉਣ ਲਈ ਪੇਰੂ ਸਰਕਾਰ ਨੇ ਹੁਣ ਤੱਕ ਇਸ ਬਾਜ਼ਾਰ ਨੂੰ ਬੰਦ ਨਹੀਂ ਕੀਤਾ ਹੈ, ਜਦਕਿ ਇੱਥੇ 79 ਫੀਸਦੀ ਲੋਕ ਪਾਜ਼ੀਟਿਵ ਪਾਏ ਗਏ ਹਨ। ਦੇਸ਼ ਵਿਚ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਕਰਨ ਲਈ ਅਜਿਹੇ ਬਾਜ਼ਾਰ ਜ਼ਿੰਮੇਵਾਰ ਹਨ।
 


Lalita Mam

Content Editor

Related News