ਪੇਰੂ ਬੱਸ ਹਾਦਸਾ: ਮ੍ਰਿਤਕਾਂ ਦੀ ਗਿਣਤੀ ਹੋਈ 44

02/22/2018 1:27:16 PM

ਲੀਮਾ(ਬਿਊਰੋ)— ਪੇਰੂ ਦੇ ਅਰਕਵਿਪ ਖੇਤਰ ਵਿਚ ਬੁੱਧਵਾਰ ਨੂੰ ਭਿਆਨਕ ਬੱਸ ਹਾਸਦੇ ਵਿਚ 44 ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਇਸ ਪਹਿਲਾਂ ਮ੍ਰਿਤਕਾਂ ਦੀ ਗਿਣਤੀ 30 ਦੱਸੀ ਜਾ ਰਹੀ ਸੀ। ਇਕ ਸਮਾਚਾਰ ਏਜੰਸੀ ਮੁਤਾਬਕ ਇਹ ਘਟਨਾ ਕੈਮਾਨਾ ਦੇ ਦੱਖਣੀ ਪੈਨ-ਅਮਰੀਕੀ ਹਾਈਵੇਅ 'ਤੇ ਵਾਪਰੀ। ਉਸ ਸਮੇਂ ਬੱਸ ਪਹਾੜੀ ਇਲਾਕੇ ਤੋਂ ਲੰਘ ਰਹੀ ਸੀ, ਕਿ ਬੇਕਾਬੂ ਹੋ ਕੇ 100-300 ਮੀਟਰ ਡੂੰਘੀ ਖੱਡ ਵਿਚ ਡਿੱਗ ਈ।


ਅਰਕਵਿਪ ਖੇਤਰੀ ਸਰਕਾਰ ਦੇ ਰਾਸ਼ਟਰ ਅਤੇ ਨਾਗਰਿਕ ਰੱਖਿਆ ਦਫਤਰ ਮੁੱਖੀ ਜੈਕਲੀਨ ਚੋਕ ਨੇ ਅਰਕਵਿਪ ਖੇਤਰ ਦੇ ਗਵਰਨਰ ਯਮੀਲਾ ਓਸਰੀਓ ਨੇ ਕਿਹਾ ਕਿ ਪੇਰੂ ਦੇ ਪੁਲਸ ਅਧਿਕਾਰੀਆਂ ਦੀ ਰਿਪੋਰਟ ਮੁਤਾਬਕ ਮ੍ਰਿਤਕਾਂ ਦੀ ਗਿਣਤੀ 44 ਤੱਕ ਪਹੁੰਚ ਗਈ ਹੈ। ਅੱਗੇ ਉਨ੍ਹਾਂ ਇਹ ਵੀ ਦੱਸਿਆ ਬੱਸ ਵਿਚ ਕਿੰਨੇ ਲੋਕ ਸਵਾਰ ਸਨ, ਇਹ ਅਜੇ ਪਤਾ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਹ ਗਿਣਤੀ 45 ਹੋ ਸਕਦੀ ਹੈ। ਪੈਰੂ ਵਿਚ ਹੋਇਆ ਇਹ ਭਿਆਨਕ ਬੱਸ ਹਾਦਸਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਜਨਵਰੀ ਵਿਚ ਵੀ ਇਸੇ ਤਰ੍ਹਾਂ ਦਾ ਹੀ ਵੱਡਾ ਹੀ ਹਾਦਸਾ ਹੋਇਆ ਸੀ, ਜਿਸ ਵਿਚ 48 ਲੋਕਾਂ ਦੀ ਮੌਤ ਹੋ ਗਈ ਸੀ।