ਪਰਥ ''ਚ ਬਜ਼ੁਰਗ ਔਰਤ ਨਾਲ ਵਾਪਰੀ ਹਿੰਸਕ ਵਾਰਦਾਤ

03/27/2018 5:45:25 PM

ਪਰਥ— ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਇਕ 90 ਸਾਲਾ ਔਰਤ ਨਾਲ ਹਿੰਸਕ ਵਾਰਦਾਤ ਵਾਪਰੀ। ਦਰਅਸਲ ਔਰਤ ਪਰਥ 'ਚ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਲਈ ਗਈ ਸੀ। 90 ਸਾਲਾ ਔਰਤ ਕਾਰਮੈਨ ਨੇ ਦੱਸਿਆ ਕਿ ਉਹ ਏ. ਟੀ. ਐੱਮ. 'ਚੋਂ ਆਪਣੀ ਪੋਤੀ ਨਾਲ ਪੈਸੇ ਕਢਵਾਉਣ ਲਈ ਗਈ ਸੀ ਤਾਂ ਉਸ ਦੌਰਾਨ ਇਕ ਵਿਅਕਤੀ ਵੀ ਉੱਥੇ ਪਹੁੰਚਿਆ ਅਤੇ ਉਸ ਨੇ ਮੇਰੇ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ। ਮੈਂ ਮਸ਼ੀਨ 'ਚੋਂ ਪੈਸੇ ਕਢਵਾਏ ਅਤੇ ਉਕਤ ਵਿਅਕਤੀ ਨੇ ਮੇਰੇ ਮੂੰਹ 'ਤੇ ਮੁੱਕਾ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਕਾਰਨ ਮੇਰੀ ਅੱਖ ਕੋਲ ਟਾਂਕੇ ਲੱਗੇ ਹਨ।

 
ਕਾਰਮੈਨ ਨੇ ਕਿਹਾ ਕਿ ਮੇਰੀ ਪੋਤੀ ਨੇ ਮੇਰੀ ਮਦਦ ਕੀਤੀ। ਗੁੱਸੇ 'ਚ ਆ ਕੇ ਪੋਤੀ ਨੇ ਕਿਹਾ ਕਿ ਤੂੰ ਮੇਰੀ ਦਾਦੀ ਦੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ। ਪੋਤੀ ਨੇ ਵੀ ਉਸ ਦੇ ਮੁੱਕਾ ਮਾਰਿਆ ਅਤੇ ਉਹ ਉੱਥੋਂ ਦੌੜਿਆ। ਕਾਰਮੈਨ ਨੇ ਕਿਹਾ ਕਿ ਹਮਲਾਵਰ ਨੇ ਦੌੜਣ ਤੋਂ ਪਹਿਲਾਂ ਮੈਨੂੰ ਧੱਕਾ ਮਾਰਿਆ, ਜਿਸ ਕਾਰਨ ਉਸ ਦੇ ਸਿਰ ਅਤੇ ਮੂੰਹ 'ਤੇ ਸੱਟ ਲੱਗੀ। ਕਾਰਮੈਨ ਨੇ ਕਿਹਾ ਕਿ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਘਰ 'ਚੋਂ ਬਾਹਰ ਨਿਕਲਣਾ ਸੁਰੱਖਿਅਤ ਨਹੀਂ ਹੈ। ਸਕਿਓਕਿਟੀ ਗਾਰਡ ਨੇ ਬਜ਼ੁਰਗ ਔਰਤ ਨੂੰ ਹਸਪਤਾਲ ਪਹੁੰਚਾਉਣ 'ਚ ਮਦਦ ਕੀਤੀ। ਕਾਰਮੈਨ ਨੇ ਕਿਹਾ ਕਿ ਮੇਰੇ ਮੁਤਾਬਕ ਇਹ ਬਹੁਤ ਭਿਆਨਕ ਹਮਲਾ ਸੀ। ਇਸ ਘਟਨਾ ਦੇ ਸੰਬੰਧ 'ਚ 36 ਸਾਲਾ ਵਿਅਕਤੀ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਪੁਲਸ ਮੁਤਾਬਕ ਉਸ 'ਤੇ ਪਹਿਲਾਂ ਵੀ 6 ਅਪਰਾਧਾਂ ਦੇ ਦੋਸ਼ ਲੱਗੇ ਹਨ ਅਤੇ ਕੱਲ ਉਸ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।