ਸਰੀਰਕ ਸਬੰਧ ਬਣਾਉਣ ਦੌਰਾਨ ਲਾਈਵ-ਸਟ੍ਰੀਮ ਕਰਨਾ ਪਿਆ ਵਿਅਕਤੀ ਨੂੰ ਭਾਰੀ, ਹੋਈ ਜੇਲ

03/22/2018 10:07:44 PM

ਲੰਡਨ — ਬ੍ਰਿਟੇਨ ਦੇ ਹੀਰਥੋ ਏਅਰਪੋਰਟ 'ਤੇ ਕੰਮ ਕਰਨ ਵਾਲੇ ਇਕ ਸ਼ਖਸ ਨੂੰ ਇਕ ਔਰਤ ਦੇ ਨਾਲ ਸੈਕਸ ਨੂੰ ਲਾਈਵ-ਸਟ੍ਰੀਮ ਕਰਨ ਲਈ 6 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਸ਼ਖਸ ਨੇ ਵੈਲਨਟਾਇੰਨਸ ਡੇਅ ਦੇ ਮੌਕੇ 'ਤੇ ਆਪਣੇ ਦੋਸਤਾਂ ਨੂੰ ਸ਼ੋ-ਆਫ ਕਰਨ ਲਈ ਵਾਟਸਐਪ 'ਤੇ ਸੈਕਸ ਨੂੰ ਲਾਈਵਸਟ੍ਰੀਮ ਕੀਤਾ ਸੀ। ਇਸ ਦੀ ਜਾਣਕਾਰੀ ਉਸ ਔਰਤ ਨੂੰ ਮਿਲਣ ਤੋਂ ਬਾਅਦ ਉਸ ਨੇ ਆਤਮ-ਹੱਤਿਆ ਕਰਨ ਤੱਕ ਦੀ ਕੋਸ਼ਿਸ਼ ਵੀ ਕੀਤੀ ਸੀ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ 33 ਸਾਲਾਂ ਕੁਵੈਤੀ ਮੂਲ ਦੇ ਬ੍ਰਿਟਿਸ਼ ਨਾਗਾਰਿਕ ਨੌਰੇਦੀਨ ਅਬੁਸ਼ਰੀਫ ਨੇ ਦੱਸਿਆ ਕਿ ਉਹ ਨਸ਼ੇ 'ਚ ਸੀ ਅਤੇ ਉਸ ਨੂੰ ਇਹ ਯਾਦ ਨਹੀਂ ਕਿ ਵੀਡੀਓ ਸ਼ੇਅਰ ਕਦੋਂ ਕੀਤਾ। ਉਸ ਨੇ ਇਹ ਵੀ ਕਬੂਲ ਕੀਤਾ ਕਿ ਉਹ ਵਿਦੇਸ਼ 'ਚ ਰਹਿ ਰਹੇ ਆਪਣੇ ਦੋਸਤਾਂ ਨੂੰ ਸਿਰਫ 'ਸ਼ੋ-ਆਫ' ਕਰਨਾ ਚਾਹੁੰਦਾ ਸੀ।
ਅਬੁਸ਼ਰੀਫ ਨੂੰ 28 ਹਫਤਿਆਂ ਦੀ ਸਜ਼ਾ ਸੁਣਾਦੇ ਸਮੇਂ ਜੱਜ ਨੇ ਕਿਹਾ, 'ਤੁਸੀਂ ਇਹ ਮੰਨਿਆ ਹੈ ਕਿ ਆਪਣੇ ਦੋਸਤਾਂ ਨੂੰ ਸ਼ੋ-ਆਫ ਕਰਨ ਲਈ ਅਜਿਹਾ ਕੀਤਾ, ਜਿਸ ਤੋਂ ਸਾਫ ਹੈ ਕਿ ਤੁਸੀਂ ਆਨੰਦ ਲਈ ਅਜਿਹੀ ਹਰਕਤ ਕੀਤੀ। ਪਰ ਅਸਲ 'ਚ ਇਸ ਔਰਤ ਨੂੰ ਗੰਭੀਰ ਤੌਰ 'ਤੇ ਪਰੇਸ਼ਾਨ ਵੀ ਕੀਤਾ।'
ਜੱਜ ਨੇ ਕਿਹਾ, 'ਮੈਂ ਅਜਿਹਾ ਕੋਈ ਵੀ ਸਬੂਤ ਨਹੀਂ ਦੇਖਿਆ ਜਿਸ ਤੋਂ ਲੱਗਾ ਹੋਵੇ ਕਿ ਤੁਸੀਂ ਜੋ ਕੀਤਾ ਉਸ 'ਤੇ ਤੁਹਾਨੂੰ ਪਛਤਾਵਾ ਹੈ।' ਬਲਕਿ ਤੁਸੀਂ ਅਜਿਹਾ ਵਿਵਹਾਰ ਕਰ ਰਹੇ ਹੋ ਜਿਵੇਂ ਤੁਸੀਂ ਕੁਝ ਗਲਤ ਨਾ ਹੀ ਕੀਤਾ ਹੋਵੇ। ਇਹ ਸਪੱਸ਼ਟ ਹੈ ਕਿ ਲਾਈਵ-ਸਟ੍ਰੀਮ ਕਰਨ 'ਚ ਔਰਤ ਦੀ ਸਹਿਮਤੀ ਨਹੀਂ ਸੀ ਅਤੇ ਨਾ ਹੀ ਤੁਸੀਂ ਉਸ ਤੋਂ ਪੁੱਛਿਆ ਸੀ। ਔਰਤ ਜਦੋਂ ਘਰ ਆਈ ਤਾਂ ਉਸ ਨੇ ਅਬੁਸ਼ਰੀਫ ਦਾ ਫੋਨ ਬੰਦ ਦੇਖਿਆ ਪਰ ਕੁਝ ਦੇਰ ਬਾਅਦ ਜਦੋਂ ਉਸ ਨੇ ਫੋਨ ਦੇਖਿਆ ਤਾਂ ਉਦੋਂ ਅਬੁਸ਼ਰੀਫ ਆਪਣੇ ਦੋਸਤਾਂ ਨੂੰ ਸੈਕਸ ਵੀਡੀਓ ਸ਼ੇਅਰ ਕਰ ਰਿਹਾ ਸੀ।