ਰਿਮੋਰਟ ਕੰਟਰੋਲ ਹੈਲੀਕਾਪਟਰ ਡਿੱਗਣ ਨਾਲ ਹਾਦਸਾ, 1 ਜ਼ਖਮੀ

12/28/2017 12:07:43 PM

ਨਿਊ ਸਾਊਥ ਵੇਲਜ਼ (ਬਿਊਰੋ)— ਨਿਊ ਸਾਊਥ ਵੇਲਜ਼ ਦੇ ਦੱਖਣੀ ਤੱਟ ਤੋਂ ਇਕ ਵਿਅਕਤੀ ਨੂੰ ਏਅਰ ਐਂਬੂਲੈਂਸ ਜ਼ਰੀਏ ਸਿੱਧਾ ਹਸਪਤਾਲ ਲਿਜਾਇਆ ਗਿਆ। ਇਹ ਵਿਅਕਤੀ ਉੱਥੇ ਇਕ ਰਿਮੋਟ ਕੰਟਰੋਲ ਹੈਲੀਕਾਪਟਰ ਉਡਾਉਣ ਦੌਰਾਨ ਜ਼ਖਮੀ ਹੋ ਗਿਆ ਸੀ।

ਉਹ ਸਵੇਰੇ ਲੱਗਭਗ 11:30 ਵਜੇ ਬੇਰੀ ਸਪੋਰਟ ਅਤੇ ਮਨੋਰੰਜਨ ਕੇਂਦਰ ਵਿਚ ਮਾਡਲ ਜਹਾਜ਼ ਉਡਾਉਣ ਦਾ ਪ੍ਰਯੋਗ ਕਰ ਰਿਹਾ ਸੀ। ਅਚਾਨਕ ਇਹ ਜਹਾਜ਼ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਆਸਮਾਨ ਤੋਂ ਸਿੱਧਾ ਥੱਲੇ ਡਿੱਗ ਪਿਆ। ਥੱਲੇ ਡਿੱਗਦੇ ਸਾਰ ਹੀ ਇਹ ਵਿਅਕਤੀ ਦੇ ਮੂੰਹ 'ਤੇ ਜ਼ੋਰ ਦੀ ਵੱਜਿਆ। ਇਸ ਨਾਲ ਵਿਅਕਤੀ ਦੇ ਚਿਹਰਾ ਅਤੇ ਸਰੀਰ ਦੇ ਉੱਪਰੀ ਹਿੱਸੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਨਾਲ ਹੀ ਫ੍ਰੈਕਚਰ ਵੀ ਹੋ ਗਿਆ।

ਜਲਦੀ ਹੀ ਐਮਰਜੈਂਸੀ ਸੇਵਾ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ 35 ਸਾਲਾ ਇਸ ਵਿਅਕਤੀ ਨੂੰ ਕੁਲਬੁਰਰਾ ਬੀਚ ਤੋਂ ਲੱਭ ਲਿਆ। ਐਮਰਜੈਂਸੀ ਅਧਿਕਾਰੀਆਂ ਨੇ ਏਅਰ ਐਂਬੂਲੈਂਸ ਜ਼ਰੀਏ ਉਸ ਨੂੰ ਤੁਰੰਤ ਸੈਂਟ ਜੌਰਜ ਹਸਪਤਾਲ ਵਿਚ ਭਰਤੀ ਕਰਵਾਇਆ।

ਡਾਕਟਰੀ ਇਲਾਜ ਮਗਰੋਂ ਹੁਣ ਉਸ ਦੀ ਹਾਲਤ ਸਥਿਰ ਹੈ। ਇਕ ਪੁਲਸ ਅਧਿਕਾਰੀ ਮੁਤਾਬਕ ਇਹ ਰਿਮੋਰਟ ਕੰਟਰੋਲ ਹੈਲੀਕਾਪਟਰ ਖਤਰਨਾਕ ਹੋ ਸਕਦੇ ਹਨ ਖਾਸ ਤੌਰ 'ਤੇ ਜਦੋਂ ਇਨ੍ਹਾਂ 'ਤੇ ਬਲੇਡ ਲੱਗੇ ਹੁੰਦੇ ਹਨ।