...ਜਦੋਂ ਇਕ ਸ਼ਖਸ ਦੇ ਕੰਨ ਵਿਚੋਂ ਨਿਕਲੀ ਜਿੰਦਾ ਛਿਪਕਲੀ

08/19/2017 5:05:44 PM

ਬੀਜਿੰਗ— ਤੁਸੀਂ ਅਜੇ ਤੱਕ ਕੰਨ ਵਿਚੋਂ ਮੱਕੜੀ, ਇੱਲੀ ਜਾਂ ਕਾਕਰੋਚ ਨਿਕਲਣ ਦੀ ਖਬਰ ਤਾਂ ਸੁਣੀ ਹੋਵੇਗੀ ਪਰ ਅਜਿਹੀ ਘਟਨਾ ਤੁਸੀਂ ਨਹੀਂ ਸੁਣੀ ਹੋਵੇਗੀ । ਚੀਨ ਦੇ ਇਕ ਸ਼ਖਸ ਦੇ ਕੰਨ ਵਿਚੋਂ ਇਕ ਜਿੰਦਾ ਛਿਪਕਲੀ ਨਿਕਲੀ ।
ਚੀਨ ਵਿਚ ਰਹਿਣ ਵਾਲੇ ਇਸ ਸ਼ਖਸ ਲਈ ਨੀਂਦ ਇਕ ਬੁਰੇ ਅਤੇ ਖਤਰਨਾਕ ਸੁਪਨੇ ਦੀ ਤਰ੍ਹਾਂ ਸਾਬਤ ਹੋਈ । ਉਹ ਝਪਕੀ ਲੈਣ ਲਈ ਲੰਮੇ ਪਿਆ ਅਤੇ ਅਚਾਨਕ ਕੰਨ ਵਿਚ ਤੇਜ਼ ਖੁਜਲੀ ਹੋਈ ਅਤੇ ਉਹ ਉਠ ਕੇ ਬੈਠ ਗਿਆ । ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਕੰਨ ਅੰਦਰ ਕੁਝ ਚੱਲ ਰਿਹਾ ਹੈ। ਉਸ ਨੂੰ ਲੱਗਾ ਕਿ ਕਾਕਰੋਚ ਹੋ ਸਕਦਾ ਹੈ । 
ਜਦੋਂ ਇਹ ਸ਼ਖਸ ਡਾਕਟਰ ਕੋਲ ਗਿਆ ਉਦੋਂ ਜਿਹੜੀ ਗੱਲ ਸਾਹਮਣੇ ਆਏ ਉਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਡਾਕਟਰਾਂ ਨੇ ਪਹਿਲਾਂ ਉਸ ਛਿਪਕਲੀ ਨੂੰ ਅੰਦਰ ਹੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਸ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਕੱਢਿਆ ਜਾ ਸਕੇ । ਜਿਸ ਤੋਂ ਬਾਅਦ ਇਕ ਜਿੰਦਾ ਛਿਪਕਲੀ ਕੱਢੀ ਪਰ ਉਸ ਦੀ ਪੂੰਛ ਨਹੀਂ ਸੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਸ਼ਖਸ ਦੇ ਕੰਨ ਵਿਚੋਂ ਨਿਕਲਣ ਤੋਂ ਬਾਅਦ ਛਿਪਕਲੀ ਦਾ ਕੀ ਹੋਇਆ।