ਮੈਲਬੌਰਨ ''ਚ ਵਿਅਕਤੀ ਨੇ 2 ਲੋਕਾਂ ''ਤੇ ਕੀਤਾ ਜਾਨਲੇਵਾ ਹਮਲਾ, ਘਰ ਨੂੰ ਲਗਾਈ ਅੱਗ

10/08/2017 1:42:35 PM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਪੁਲਸ ਅਧਿਕਾਰੀ ਉਸ ਵਿਅਕਤੀ ਦੀ ਤਲਾਸ਼ ਕਰ ਰਹੇ ਹਨ, ਜਿਸ ਨੇ ਪਹਿਲਾਂ ਬਾਰ ਵਿਚ ਦੋ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਫਿਰ ਆਪਣੀ ਮਾਂ ਦੇ ਘਰ ਨੂੰ ਅੱਗ ਲਗਾ ਦਿੱਤੀ।
ਇਹ ਵਾਰਦਾਤ ਕੱਲ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ 9 ਵਜੇ ਸੈਂਟ ਕਿਲਡਾ ਵਿਚ ਫਿਜ਼ਰੋਏ ਸਟਰੀਟ ਵਿਚ ਵਾਪਰੀ, ਜਿੱਥੇ ਦੋਸ਼ੀ ਡੈਮਨ ਸਟੀਫਨਸ (43) ਨੇ ਦੋ ਵਿਅਕਤੀਆਂ 'ਤੇ ਚਾਕੂ ਨਾਲ ਹਮਲਾ ਕੀਤਾ। ਇਨ੍ਹਾਂ ਵਿਅਕਤੀਆਂ ਦੀ ਉਮਰ 44 ਅਤੇ 29 ਸਾਲ ਦੀ ਸੀ।
ਪੁਲਸ ਦੋਸ਼ੀ ਕੋਲੋਂ ਹਮਲੇ ਕਰਨ ਦੇ ਕਾਰਨਾਂ ਬਾਰੇ ਪੁੱਛ-ਗਿੱਛ ਕਰੇਗੀ। ਉੱਧਰ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰੀ ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੈ।
ੁਪੁਲਸ ਦਾ ਮੰਨਣਾ ਹੈ ਕਿ ਮਿਸਟਰ ਸਟੀਫਨਸ ਨੇ ਬੈਂਟਲੇਗ ਦੀ ਯਾਤਰਾ ਕੀਤੀ ਅਤੇ ਉੱਥੇ ਸਵੇਰੇ 1 ਵਜੇ ਆਪਣੀ ਮਾਂ ਦੇ ਘਰ ਨੂੰ ਅੱਗ ਲਗਾ ਦਿੱਤੀ।