ਹਾਂਗਕਾਂਗ ਦੇ ਲੋਕਤੰਤਰ ਸਮਰਥਕ 3 ਨੇਤਾਵਾਂ ਨੂੰ ਹੋਈ ਜੇਲ

08/17/2017 4:30:01 PM

ਹਾਂਗਕਾਂਗ— ਹਾਂਗਕਾਂਗ ਦੀ ਇਕ ਅਦਾਲਤ ਨੇ ਸਾਲ 2014 ਵਿਚ ਲੋਕਤੰਤਰ ਦੇ ਸਮਰਥਨ ਵਿਚ ਇਕ ਮਹੀਨਾ ਲੰਬੇ ਚੱਲੇ ਪ੍ਰਦਰਸ਼ਨ ਕਾਰਨ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦੇ 3 ਨੌਜਵਾਨ ਨੇਤਾਵਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਲਈ ਜੇਲ ਦੀ ਸਜ਼ਾ ਸੁਣਾਈ ਹੈ। ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਨੇਤਾਵਾਂ ਵਿਚ ਜੋਸ਼ੂਆ ਵਾਂਗ(20), ਏਲੈਕਸ ਚੌ(26) ਅਤੇ ਨਾਥਨ ਲਾਅ(24) ਸ਼ਾਮਲ ਹਨ। ਤਿੰਨੇ ਹਾਂਗਕਾਂਗ ਦੇ ਸਭ ਤੋਂ ਘੱਟ ਉਮਰ ਦੇ ਸਾਂਸਦ ਹਨ ਅਤੇ ਉਨ੍ਹਾਂ ਨੂੰ ਕ੍ਰਮਵਾਰ 6,7 ਅਤੇ 8 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਵਰਣਨਯੋਗ ਹੈ ਕਿ ਸਾਲ 2014 ਵਿਚ 'ਅੰਬਰੇਲਾ ਮੂਵਮੈਂਟ' ਦੇ ਅੰਤਰਗਤ ਹਾਂਗਕਾਂਗ ਵਿਚ ਲੋਕਤੰਤਰ ਸਮਰਥਕ ਨੇਤਾਵਾਂ ਅਤੇ ਕਾਰਜ ਕਰਤਾਵਾਂ ਨੇ ਇੱਥੇ ਲੋਕਤੰਤਰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਿੰਨ ਮਹੀਨੇ ਲੰਬਾ ਚੱਲਿਆ ਇਹ ਪ੍ਰਦਰਸ਼ਨ ਅਸਫਲ ਰਿਹਾ ਸੀ।