ਟਰੰਪ-ਮੈਕਰੋ ਨੇ ਉੱਤਰੀ ਕੋਰੀਆ ਤੇ ਈਰਾਨ ਦੇ ਮੁੱਦੇ ''ਤੇ ਕੀਤੀ ਚਰਚਾ

01/08/2018 8:25:47 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਕੋਰੀਆਈ ਟਾਪੂ ਅਤੇ ਈਰਾਨ ਵਿਚ ਪ੍ਰਦਰਸ਼ਨ ਨੂੰ ਲੈ ਕੇ ਗੱਲਬਾਤ ਕੀਤੀ ਹੈ। ਵ੍ਹਾਈਟ ਹਾਊਸ ਨੇ ਕੱਲ ਜਾਰੀ ਇਕ ਬਿਆਨ ਵਿਚ ਕਿਹਾ ਇਸ ਗੱਲਬਾਤ ਵਿਚ ਟਰੰਪ ਨੇ ਮੈਕਰੋ ਨੂੰ ਕੋਰੀਆਈ ਟਾਪੂ ਵਿਚ ਤਾਜ਼ਾ ਹਾਲਾਤ ਦੇ ਬਾਰੇ ਵਿਚ  ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਈਰਾਨ ਵਿਚ ਜਾਰੀ ਪ੍ਰਦਰਸ਼ਨ ਦੇ ਮੁੱਦੇ ਤੇ ਵੀ ਚਰਚਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਇਸ ਗੱਲ 'ਤੇ ਵੀ ਸਹਿਮਤੀ ਜ਼ਾਹਰ ਕੀਤੀ ਕਿ ਈਰਾਨ ਦੀ ਸਰਕਾਰ ਦੀ ਅਸਫਲਤਾ ਦੇ ਕਾਰਨ ਹੀ ਉੱਥੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਿਹਾ ਹੈ। ਈਰਾਨ ਦੀ ਸਰਕਾਰ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਥਾਂ ਵਿਦੇਸ਼ਾਂ ਵਿਚ ਅੱਤਵਾਦ ਨੂੰ ਵਧਾਵਾ ਦੇਣ ਲਈ ਧਨ ਮੁਹੱਈਆ ਕਰਾ ਰਹੀ ਹੈ।