ਫਰਿਜ਼ਨੋ ਵਿਖੇ ਕੋਵਿਡ-19 ਦੀ ਵੈਕਸੀਨ ਦੇ ਲੱਗੇ ਕੈਂਪ ਤੇ ਲੋਕਾਂ ਨੇ ਲਵਾਏ ਟੀਕੇ

03/30/2021 11:46:20 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਦੁਨੀਆ 'ਚ ਜਦ ਵੀ ਕਦੇ ਸਮਾਜ ਸੇਵਾਂ ਜਾਂ ਲੋੜਵੰਦਾਂ ਦੀ ਮਦਦ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਭਾਈਚਾਰਾ ਸਭ ਤੋਂ ਅੱਗੇ ਹੋ ਕੇ ਸੇਵਾਵਾਂ ਨਿਭਾਉਂਦਾ ਹੈ। ਕੋਰੋਨਾ ਮਹਾਮਾਰੀ ਦੌਰਾਨ ਦੁਨੀਆ ਭਰ 'ਚ ਪੰਜਾਬੀ, ਖ਼ਾਸ ਕਰ ਕੇ ਸਿੱਖ ਭਾਈਚਾਰੇ ਨੇ ਲੋੜਵੰਦਾਂ ਲਈ ਲੰਗਰਾਂ ਆਦਿ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਕਰ ਰਹੇ ਹਨ। ਹੁਣ ਕੋਰੋਨਾ ਦੀ ਵੈਕਸੀਨ ਆਉਣ ਤੋਂ ਬਾਅਦ ਲੋਕਾਂ ਨੂੰ ਫ੍ਰੀ ਵੈਕਸੀਨ ਦੇਣ ਲਈ ਕੈਂਪਾਂ ਦੇ ਪ੍ਰਬੰਧ ਵੀ ਇੰਨਾਂ ਵੱਲੋਂ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ-ਤੰਜ਼ਾਨੀਆ 'ਚ ਸਾਬਕਾ ਰਾਸ਼ਟਰਪਤੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਮਚੀ ਭਾਜੜ, 45 ਲੋਕਾਂ ਨੇ ਗੁਆਈ ਜਾਨ

ਇਸੇ ਲੜੀ ਤਹਿਤ ਸੈਂਟਰਲ ਵੈਲੀ ਦੇ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ, ਗੁਰੂ ਰਵਿਦਾਸ ਟੈਂਪਲ ਫਰਿਜ਼ਨੋ, ਪੜਤੇ ਸਿਲਮਾ ਦੇ ਗੁਰੂਘਰਾਂ 'ਚ ਫ੍ਰੀ ਵੈਕਸੀਨ ਲਾਈ ਜਾ ਰਹੀ ਹੈ। ਇਸੇ ਦੌਰਾਨ ਸਾਡੀ ਟੀਮ ਵੱਲੋਂ ਗੁਰੂ ਰਵਿਦਾਸ ਟੈਂਪਲ ਫਰਿਜ਼ਨੋ ਵਿਖੇ ਲੱਗੇ ਕੈਂਪ ਦੌਰਾਨ ਟੀਮ ਨਾਲ ਗੱਲਬਾਤ ਕੀਤੀ ਗਈ । ਜਿਸ 'ਚ ਸਿਹਤ ਮਾਹਰਾਂ ਦੀ ਇਹ ਸਲਾਹ ਸਾਹਮਾਣੇ ਆਈ ਕਿ ਸਾਨੂੰ ਵਹਿਮਾਂ-ਭਰਮਾ ਅਤੇ ਬੇਕਾਰ ਅਫਵਾਹਾਂ ‘ਚੋਂ ਬਾਹਰ ਨਿਕਲ ਕੋਵਿਡ ਵੈਕਸੀਨ ਜ਼ਰੂਰ ਲੈਣੀ ਚਾਹੀਦੀ ਹੈ। ਜਿਸ ਨਾਲ ਅਸੀਂ ਆਪਣੀ, ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾ ਸਕੀਏ।

ਇਹ ਵੀ ਪੜ੍ਹੋ-ਅਮਰੀਕਾ : ਫਿਲਾਡੇਲਫਿਆ ਦੇ ਮਾਲ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ

ਅਮਰੀਕਾ 'ਚ ਲਾਏ ਜਾ ਰਹੇ ਤਿੰਨੋਂ ਕਿਸਮ ਦੇ ਟੀਕੇ, ਜਿੰਨਾਂ 'ਚ ਫਾਈਜ਼ਰ, ਮਾਡਰਨਾ ਅਤੇ ਜਾਨਸਾਨ ਐਂਡ ਜਾਨਸਨ ਸਿਹਤ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਹਨ। ਇਹ ਤੁਹਾਡੀ ਸਿਹਤ ਲਈ ਲਾਹੇਵੰਦ ਹਨ ਅਤੇ ਕਿਸੇ ਵੀ ਟੀਕੇ ਦੀ ਡੋਜ਼ ਤੁਸੀਂ ਲੈ ਸਕਦੇ ਹੋ।  ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਗੁਰੂਘਰ ਵੱਲੋਂ ਸਮੇਂ-ਸਮੇਂ ਸਿਹਤ ਸੰਬੰਧੀ ਅਤੇ ਖ਼ੂਨ-ਦਾਨ ਕੈਂਪ ਲਾਏ ਜਾਂਦੇ ਹਨ। ਇਸੇ ਲੜੀ ਤਹਿਤ ਸੈਂਕੜੇ ਲੋਕਾਂ ਨੂੰ ਪਿਛਲੇ ਮਹੀਨੇ ਕੋਵਿਡ-19 ਦੇ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਸੀ ਅਤੇ ਹੁਣ ਦੂਜੀ ਡੋਜ਼ ਦੇ ਕੇ ਇਸ ਟੀਕੇ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਭਵਿੱਖ 'ਚ ਲੱਗਣ ਵਾਲੇ ਸਿਹਤ ਸੇਵਾਵਾਂ ਕੈਂਪਾਂ ਬਾਰੇ ਸੰਗਤਾਂ ਨੂੰ ਜਲਦ ਦੱਸਿਆ ਜਾਵੇਗਾ।

ਇਹ ਵੀ ਪੜ੍ਹੋ-ਸਿਹਤਯਾਬ ਹੋਏ ਪਾਕਿ PM ਇਮਰਾਨ, MP ਨੇ ਟਵੀਟ ਰਾਹੀਂ ਦਿੱਤੀ ਉਨ੍ਹਾਂ ਦੀ ਸਲਾਮਤੀ ਦੀ ਖਬਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar