ਜੇਲ੍ਹ 'ਚ ਬੰਦ ਰੈਪਰ ਦੇ ਸਮਰਥਨ 'ਚ ਸਪੇਨ ਦੀਆਂ ਸੜਕਾਂ ਦੇ ਉੱਤਰੇ ਲੋਕ

02/23/2021 2:17:24 AM

ਬਾਰਸੀਲੋਨਾ-ਆਪਣੇ ਸੰਗੀਤ ਨਾਲ ਅੱਤਵਾਦੀ ਹਿੰਸਾ ਦੀ ਪ੍ਰਸ਼ੰਸਾ ਕਰਨ ਅਤੇ ਸਪੇਨ 'ਚ ਰਾਜਸ਼ਾਹੀ ਦਾ ਅਪਮਾਨ ਕਰਨ ਦੇ ਦੋਸ਼ ਹੇਠ ਜੇਲ੍ਹ 'ਚ ਬੰਦ ਇਕ ਰੈਪਰ (ਗਾਇਕ) ਦੇ ਸਮਰਥਨ 'ਚ ਦੱਖਣੀ ਯੂਰਪੀਨ ਦੇਸ਼ 'ਚ ਇਸ ਹਫਤੇ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ। ਪ੍ਰਗਟਾਵੇ ਦੀ ਸੁਤੰਤਰਾ ਦੇ ਬੈਨਰ ਹੇਠ ਸਪੇਨ ਦੇ ਕਈ ਨਾਗਰਿਕਾਂ ਨੇ ਇਕ ਕਲਾਕਾਰ ਨੂੰ ਉਸ ਦੇ ਸੰਗੀਤ ਅਤੇ ਟਵੀਟ ਲਈ ਜੇਲ 'ਚ ਬੰਦ ਕਰਨ 'ਤੇ ਸਖਤ ਇਤਰਾਜ਼ ਜਤਾਇਆ।

ਇਹ ਵੀ ਪੜ੍ਹੋ -ਸੰਰਾ ਦੇ ਕਾਫਲੇ 'ਚ ਯਾਤਰਾ ਦੌਰਾਨ ਇਟਲੀ ਦੇ ਰਾਜਦੂਤ ਦੀ ਕਾਂਗੋ 'ਚ ਹੱਤਿਆ

ਉਹ ਸਪੇਨ ਦੀ ਖੱਬੇਪੱਖੀ ਸਰਕਾਰ ਤੋਂ ਆਪਣੇ ਵਾਅਦੇ ਨੂੰ ਪੂਰਾ ਕਰਨ ਅਤੇ ਪਿਛਲੇ ਰੂੜੀਵਾਦੀ ਪ੍ਰਸ਼ਾਸਨ ਵੱਲ਼ੋਂ ਪਾਸ ਜਨ ਸੁਰੱਖਿਆ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਸਨ ਜਿਸ ਦੀ ਵਰਤੋਂ ਹਾਸੇਲ ਅਤੇ ਹੋਰ ਕਲਾਕਾਰਾਂ 'ਤੇ ਮੁਕੱਦਮਾ ਚਲਾਉਣ ਲਈ ਕੀਤਾ ਗਿਆ। ਯੂਰਪੀਨ ਸੰਘ 'ਚ ਸਭ ਤੋਂ ਵਧੇਰੇ ਬੇਰੋਜ਼ਗਾਰੀ ਦੀ ਦਰ ਸਪੇਨ 'ਚ ਹੀ ਹੈ। ਬਾਰਸੀਲੋਨਾ 'ਚ ਪ੍ਰਦਰਸ਼ਨ ਦੌਰਾਨ 26 ਸਾਲਾਂ ਵਿਦਿਆਰਥੀ ਪਾਬਲੋ ਕਾਸਟੀਲਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਪਾਬਲੋ ਹਾਸੇਲ ਅਤੇ ਹੋਰ ਰੈਪਰਾਂ ਨੂੰ ਇਸ ਸਰਕਾਰ ਵੱਲੋਂ ਸਿਆਸੀ ਪੱਖੋ ਹਿਰਾਸਤ 'ਚ ਲੈਣਾ ਸੁੰਤਤਰਾ 'ਤੇ ਕਥਿਤ ਹਮਲਾ ਹੈ।

ਇਹ ਵੀ ਪੜ੍ਹੋ -ਅਮਰੀਕਾ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ ਪਾਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar