ਹੌਟ ਏਅਰ ਬੈਲੂਨ 'ਚ ਸਵਾਰ ਸਨ ਲੋਕ, ਅਚਾਨਕ ਵਾਪਰਿਆ ਹਾਦਸਾ

03/19/2024 1:32:24 PM

ਸਿਡਨੀ- ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਮੌਜ-ਮਸਤੀ ਲਈ ਹੌਟ ਏਅਰ ਬੈਲੂਨ ਵਿਚ ਸਵਾਰ ਇਕ ਵਿਅਕਤੀ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਗੁਬਾਰੇ ਵਿੱਚ ਉਸ ਨਾਲ ਕਈ ਹੋਰ ਲੋਕ ਵੀ ਸਵਾਰ ਸਨ। ਅਚਾਨਕ ਉਹ ਗੁਬਾਰੇ ਤੋਂ ਹੇਠਾਂ ਡਿੱਗ ਗਿਆ। ਹਾਦਸੇ ਵਿੱਚ ਨੌਜਵਾਨ ਦੀ ਜਾਨ ਚਲੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਫ਼ਰ ਸ਼ੁਰੂ ਹੋਣ ਤੋਂ ਕਰੀਬ 30 ਮਿੰਟ ਬਾਅਦ ਬੈਲੂਨ ਨਾਲ ਇਹ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਹੈ ਕਿ ਗਰਮ ਹਵਾ ਦਾ ਗੁਬਾਰਾ ਜ਼ਮੀਨ ਤੋਂ 450 ਮੀਟਰ ਤੋਂ ਜ਼ਿਆਦਾ ਉੱਚਾਈ 'ਤੇ ਸੀ। ਇਸਨੂੰ ਉਤਾਰਨ ਵਿੱਚ 30 ਮਿੰਟ ਲੱਗੇ।

ਪੁਲਸ ਮੁਤਾਬਕ ਵਿਅਕਤੀ ਦੀ ਮੌਤ ਦੇ ਆਲੇ ਦੁਆਲੇ ਦੇ ਹਾਲਾਤ ਤੁਰੰਤ ਸਪੱਸ਼ਟ ਨਹੀਂ ਹੋਏ, ਪਰ ਇਸ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਪੁਲਸ ਨੇ ਗੁਬਾਰੇ ਵਿੱਚ ਬੈਠੇ ਹੋਰ ਲੋਕਾਂ ਨਾਲ ਵੀ ਗੱਲ ਕੀਤੀ ਤਾਂ ਕਿ ਘਟਨਾ ਦਾ ਵੇਰਵਾ ਪਤਾ ਲੱਗ ਸਕੇ। ਬਾਅਦ ਵਿੱਚ ਗੁਬਾਰਾ ਉਸ ਤੋਂ ਕੁਝ ਕਿਲੋਮੀਟਰ ਦੂਰ ਸੁਰੱਖਿਅਤ ਢੰਗ ਨਾਲ ਯਾਰਾ ਬੇਂਡ ਪਾਰਕ ਦੇ ਕੋਲ ਉਤਾਰਿਆ ਗਿਆ, ਜਿੱਥੋਂ ਵਿਅਕਤੀ ਦੀ ਲਾਸ਼ ਮਿਲੀ ਸੀ।

ਪੜ੍ਹੋ ਇਹ ਅਹਿਮ ਖ਼ਬਰ-UK ਵੱਲੋਂ ਵੱਡੀ ਕਾਰਵਾਈ, ਖਾਲਿਸਤਾਨੀ ਸੰਗਠਨ ਤੇ TV ਚੈਨਲਾਂ ਸਣੇ ਕੁਝ ਨੇਤਾਵਾਂ 'ਤੇ ਲੱਗੇਗੀ ਪਾਬੰਦੀ

ਵੁੱਡ ਸਟ੍ਰੀਟ ਅਤੇ ਮਰੇ ਰੋਡ ਵਿਚਕਾਰ ਵਾਪਰੀ ਘਟਨਾ ਤੋਂ ਬਾਅਦ ਅਲਬਰਟ ਸਟਰੀਟ ਨੂੰ ਦੋਵੇਂ ਦਿਸ਼ਾਵਾਂ ਤੋਂ ਬੰਦ ਕਰ ਦਿੱਤਾ ਗਿਆ ਸੀ ਅਤੇ ਡਰਾਈਵਰਾਂ ਨੂੰ ਇਸ ਖੇਤਰ ਤੋਂ ਬਚਣ ਦੀ ਅਪੀਲ ਕੀਤੀ ਗਈ ਸੀ। ਕਥਿਤ ਤੌਰ 'ਤੇ ਵਿਅਕਤੀ ਦੇ ਡਿੱਗਣ ਨਾਲ ਸਾਥੀ ਯਾਤਰੀ ਅਤੇ ਪਾਇਲਟ "ਸਦਮੇ ਵਿੱਚ" ਸਨ। ਗਰਮ ਹਵਾ ਦੇ ਗੁਬਾਰੇ ਨੇ ਸੀਟੀ ਬਾਰਲਿੰਗ ਰਿਜ਼ਰਵ, ਇੱਕ ਸਰੋਵਰ ਤੋਂ ਸਵੇਰੇ 7:00 ਵਜੇ (ਸਥਾਨਕ ਸਮੇਂ ਅਨੁਸਾਰ) ਉਡਾਣ ਭਰੀ। ਗੁਬਾਰੇ ਵਿਚ ਬੈਠੇ ਵਿਅਕਤੀ ਜਾਂ ਹੋਰ ਲੋਕਾਂ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਹੈ। ਵਿਕਟੋਰੀਆ ਪੁਲਸ ਦੇ ਬੁਲਾਰੇ ਨੇ ਸਕਾਈ ਨਿਊਜ਼ ਨੂੰ ਦੱਸਿਆ, "ਪੁਲਸ ਪ੍ਰੈਸਟਨ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਕੋਰੋਨਰ ਲਈ ਇੱਕ ਰਿਪੋਰਟ ਤਿਆਰ ਕਰੇਗੀ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana