ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ''ਚ ਲੋਕਾਂ ਨੇ ਫੌਜੀ ਤਖਤਾਪਲਟ ਵਿਰੁੱਧ ਕੀਤਾ ਪ੍ਰਦਰਸ਼ਨ

05/06/2021 9:46:31 PM

ਬੈਂਗਕਾਕ-ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ 'ਚ ਵੀਰਵਾਰ ਨੂੰ ਲੋਕਾਂ ਨੇ ਫੌਜੀ ਸਾਸ਼ਨ ਵਿਰੁੱਧ ਰੋਸ ਮਾਰਚ ਕੱਢਿਆ ਜਿਸ 'ਚ ਜ਼ਿਆਦਾਤਰ ਨੌਜਵਾਨ ਸ਼ਾਮਲ ਹੋਏ। ਤਕਰੀਬਨ ਪੰਜ ਮਿੰਟ ਦੇ ਇਸ ਮਾਰਚ 'ਚ ਕਰੀਬ 70 ਪ੍ਰਦਰਸ਼ਨਕਾਰੀਆਂ ਨੇ ਅੰਦੋਲਨ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ-'ਭਾਰਤ 'ਚ ਕੋਰੋਨਾ ਦੇ 'ਭਿਆਨਕ' ਹਾਲਾਤ ਪੂਰੀ ਦੁਨੀਆ ਲਈ ਚਿਤਾਵਨੀ ਦੀ ਘੰਟੀ'

ਉਨ੍ਹਾਂ ਦਾ ਇਹ ਮਾਰਚ ਫਰਵਰੀ 'ਚ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਦਾ ਤਖਤਾਪਲਟ ਕਰ ਕੇ ਫੌਜੀ ਸ਼ਾਸਨ ਸਥਾਪਿਤ ਕੀਤੇ ਜਾਣ ਦੇ ਵਿਰੁੱਧ ਸੀ। ਤਖਤਾਪਲਟ ਦੇ ਤੁਰੰਤ ਬਾਅਦ ਵੱਡੀ ਗਿਣਤੀ 'ਚ ਲੋਕਾਂ ਨੇ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕੀਤਾ ਸੀ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਾਲੇ ਸਮੇਤ ਹੋਰ ਸ਼ਹਿਰਾਂ ਅਤੇ ਕਸਬਿਆਂ 'ਚ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 7639 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News