ਤਾਨਾਸ਼ਾਹ ਕਿਮ ਜੋਂਗ ਦੇ ਫੋਟੋਸ਼ੂਟ ਦਾ ਲੋਕਾਂ ਉਡਾਇਆ ਮਜ਼ਾਕ

10/16/2019 9:26:30 PM

ਇੰਟਰਨੈਸ਼ਨਲ ਡੈਸਕ- ਨਾਰਥ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਤੇ ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਹਾਲ ਹੀ ਵਿਚ ਕਿਮ ਜੋਂਗ ਉਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਕਿਮ ਜੋਂਗ ਉਨ ਬਰਫ ਨਾਲ ਢਕੀਆਂ ਪਹਾੜੀਆਂ ਵਿਚ ਘੁੜਸਵਾਰੀ ਕਰਦੇ ਹੋਏ ਨਜ਼ਰ ਆਏ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਹੁਣ ਇਨ੍ਹਾਂ ਤਸਵੀਰਾਂ 'ਤੇ ਯੂਜ਼ਰਸ ਵਲੋਂ ਚੁਟਕੀਆਂ ਲਈਆਂ ਜਾ ਰਹੀਆਂ ਹਨ।

ਜਾਣਕਾਰੀ ਮੁਤਾਬਕ ਇਹ ਫੋਟੋਸ਼ੂਟ ਉੱਤਰ ਕੋਰੀਆ ਦੇ ਮਾਉਂਟ ਪਾਈਕੇਤੋ ਦਾ ਹੈ, ਜਿੱਥੇ ਕਿਮ ਜੋਂਗ ਨੇ ਅਮਰੀਕਾ ਖਿਲਾਫ ਸੰਘਰਸ਼ ਦਾ ਤਹੱਈਆ ਕੀਤਾ। ਮਾਉਂਟ ਪਾਈਕੇਤੋ ਨੂੰ ਦੇਸ਼ ਦੇ ਲੋਕ ਬਹੁਤ ਪਵਿੱਤਰ ਧਰਤੀ ਮੰਨਦੇ ਹਨ ਅਤੇ ਕਿਸੇ ਵੱਡੇ ਇਵੈਂਟ ਤੋਂ ਪਹਿਲਾਂ ਉਥੇ ਜਾਣ ਦੀ ਰਸਮ ਰਹੀ ਹੈ। ਕਿਮ ਮਹੱਤਵਪੂਰਨ ਫੈਸਲੇ ਲੈਣ ਤੋਂ ਪਹਿਲਾਂ ਅਕਸਰ ਮਾਉਂਟ ਪਾਈਕੇਤੋ ਆਉਂਦੇ ਹਨ। ਸੋਲ ਅਤੇ ਵਾਸ਼ਿੰਗਟਨ ਦੇ ਨਾਲ ਰਣਨੀਤਕ ਸਬੰਧ ਸ਼ੁਰੂ ਕਰਨ ਤੋਂ ਪਹਿਲਾਂ 2018 ਵਿਚ ਵੀ ਉਹ ਉਥੇ ਆਏ ਸਨ। ਪਵਿੱਤਰ ਚੋਟੀ 'ਤੇ ਪਹੁੰਚੇ ਕਿਮ ਨੇ ਨੇੜਲੇ ਉਸਾਰੀਅਧੀਨ ਥਾਵਾਂ ਦਾ ਦੌਰਾ ਵੀ ਕੀਤਾ ਅਤੇ ਪ੍ਰਮਾਣੂੰ ਹਥਿਆਰ ਪ੍ਰੋਗਰਾਮ ਕਾਰਨ ਉਨ੍ਹਾਂ ਦੇ ਦੇਸ਼ 'ਤੇ ਲੱਗੀਆਂ ਪਾਬੰਦੀਆਂ ਦੀ ਆਲੋਚਨਾ ਵੀ ਕੀਤੀ।

ਕਿਮ ਜੋਂਗ ਉਨ ਦਾ ਇਸ ਦੌਰੇ ਦੌਰਾਨ ਵੱਖਰਾ ਅੰਦਾਜ਼ ਨਜ਼ਰ ਆਇਆ। ਬ੍ਰਾਊਨ ਰੰਗ ਦੇ ਓਵਰਕੋਟ ਅਤੇ ਬੂਟਾਂ ਵਿਚ ਕਿਮ ਨੇ ਬਰਫਬਾਰੀ ਵਿਚਾਲੇ ਘੁੜਸਵਾਰੀ ਕੀਤੀ। ਨਾਰਥ ਕੋਰੀਆ ਬਾਰੇ ਬਾਹਰੀ ਦੁਨੀਆ ਦੇ ਲੋਕਾਂ ਨੂੰ ਘੱਟ ਚੀਜਾਂ ਪਤਾ ਹਨ। ਮਾਉਂਟ ਪਾਈਕੇਤੋ ਪਹੁੰਚੇ ਕਿਮ ਨੇ ਘੁੜਸਵਾਰੀ ਤੋਂ ਬਾਅਦ ਨੇੜਲੇ ਨਿਰਮਾਣ ਕਾਰਜਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਦੇ ਨਾਲ ਕਈ ਮੁੱਦਿਆਂ 'ਤੇ ਚਰਚਾ ਕੀਤੀ।


Sunny Mehra

Content Editor

Related News