ਰੂਸੀ ਰੱਖਿਆ ਖੋਜ ਕੇਂਦਰ 'ਚ ਅੱਗ ਲੱਗਣ ਕਾਰਨ ਲੋਕਾਂ ਨੇ ਖਿੜਕੀਆਂ 'ਚੋਂ ਬਾਹਰ ਮਾਰੀਆਂ ਛਾਲਾਂ, 6 ਦੀ ਮੌਤ

04/22/2022 9:47:43 AM

ਮਾਸਕੋ (ਏਜੰਸੀ) : ਉੱਤਰ-ਪੱਛਮੀ ਰੂਸ ਦੇ ਸ਼ਹਿਰ ਤਵੇਰ ਸਥਿਤ ਇੱਕ ਰੱਖਿਆ ਖੋਜ ਕੇਂਦਰ ਵਿੱਚ ਵੀਰਵਾਰ ਨੂੰ ਅੱਗ ਲੱਗਣ ਕਾਰਨ ਇਮਾਰਤ ਦੇ ਅੰਦਰ ਫਸੇ ਲੋਕ ਖਿੜਕੀਆਂ ਵਿੱਚੋਂ ਛਾਲਾਂ ਮਾਰਨ ਲੱਗੇ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ, ਜਦਕਿ 27 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਜਾਨ ਨੂੰ ਖ਼ਤਰੇ ਦੀਆਂ ਖ਼ਬਰਾਂ ਦਰਮਿਆਨ ਪਾਕਿ PM ਸ਼ਹਿਬਾਜ਼ ਨੇ ਚੁੱਕਿਆ ਇਹ ਕਦਮ

ਸ਼ਹਿਰ ਦੇ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ ਕਿ 'ਏਰੋਸਪੇਸ ਡਿਫੈਂਸ ਫੋਰਸਿਜ਼ ਸੈਂਟਰਲ ਰਿਸਰਚ ਇੰਸਟੀਚਿਊਟ' ਦੀ ਪ੍ਰਬੰਧਕੀ ਇਮਾਰਤ 'ਚ ਪਹਿਲਾਂ ਅੱਗ ਲੱਗੀ, ਜਿਸ ਨੇ ਤੇਜ਼ੀ ਨਾਲ ਇਮਾਰਤ ਦੀਆਂ ਉਪਰਲੀਆਂ ਤਿੰਨ ਮੰਜ਼ਿਲਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਤੋਂ ਬਾਅਦ ਇਮਾਰਤ 'ਚ ਰਹਿਣ ਵਾਲੇ ਲੋਕਾਂ ਨੇ ਖਿੜਕੀਆਂ ਤੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਛੱਤ ਡਿੱਗਣੀ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ: ਨੇਪਾਲ 'ਚ ਆਕਸੀਜਨ ਪਲਾਂਟ 'ਚ ਧਮਾਕਾ, ਭਾਰਤੀ ਨਾਗਰਿਕ ਦੀ ਮੌਤ, 7 ਹੋਰ ਜ਼ਖਮੀ

ਇਹ ਸੰਸਥਾ ਰੂਸੀ ਰੱਖਿਆ ਮੰਤਰਾਲਾ ਦੇ ਅਧੀਨ ਚਲਾਈ ਜਾਂਦੀ ਹੈ। ਖੇਤਰੀ ਫੌਜੀ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਸਰਕਾਰੀ ਸਮਾਚਾਰ ਏਜੰਸੀ ਟਾਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਅੱਗ ਲੱਗਣ ਦਾ ਕਾਰਨ ਪੁਰਾਣੀਆਂ ਤਾਰਾਂ ਹੋ ਸਕਦੀਆਂ ਹਨ। ਰੂਸੀ ਰੱਖਿਆ ਮੰਤਰਾਲਾ ਦੀ ਵੈੱਬਸਾਈਟ ਅਨੁਸਾਰ ਇਹ ਸੰਸਥਾ ਹਵਾਈ ਅਤੇ ਪੁਲਾੜ ਰੱਖਿਆ ਨਾਲ ਸਬੰਧਤ ਖੋਜ 'ਤੇ ਕੰਮ ਕਰਦੀ ਹੈ, ਜਿਸ ਵਿਚ ਨਵੀਆਂ ਐਂਟੀ-ਏਅਰਕ੍ਰਾਫਟ ਪ੍ਰਣਾਲੀਆਂ ਨੂੰ ਵਿਕਸਤ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ: ਸੋਡੇ ਦੀਆਂ ਬੋਤਲਾਂ ਨਾਲ ਭਰੇ ਟਰੱਕ ਨਾਲ ਟਕਰਾਇਆ ਜਹਾਜ਼, 5 ਲੋਕਾਂ ਦੀ ਮੌਤ (ਤਸਵੀਰਾਂ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry