ਸੰਯੁਕਤ ਰਾਸ਼ਟਰ ਜਲਵਾਯੂ ਸ਼ਿਖਰ ਸੰਮੇਲਨ ਤੋਂ ਪਹਿਲਾਂ ਪੂਰੀ ਦੁਨੀਆ ''ਚ ਸੜਕਾਂ ''ਤੇ ਉਤਰੇ ਲੋਕ

12/01/2019 1:58:00 AM

ਬਰਲਿਨ (ਏ.ਐਫ.ਪੀ.)- ਸੰਯੁਕਤ ਰਾਸ਼ਟਰ (ਯੂ.ਐਨ.) ਜਲਵਾਯੂ ਸ਼ਿਖਰ ਸੰਮੇਲਨ ਤੋਂ ਪਹਿਲਾਂ ਸੰਸਾਰਕ ਤਾਪਮਾਨ ਵਿਚ ਵਾਧੇ ਦੇ ਖਿਲਾਫ ਨਵੇਂ ਸਿਰੇ ਤੋਂ ਕਦਮ ਚੁੱਕਣ ਅਤੇ ਪੂਰੀ ਦੁਨੀਆ ਭਰ ਦੇ ਨੇਤਾਵਾਂ 'ਤੇ ਦਬਾਅ ਬਣਾਉਣ ਲਈ ਸ਼ੁੱਕਰਵਾਰ ਨੂੰ ਯੂਰਪੀ ਅਤੇ ਏਸ਼ੀਆ ਵਿਚ ਲੱਖਾਂ ਲੋਕ ਸੜਕਾਂ 'ਤੇ ਉਤਰ ਆਏ। ਬਰਲਿਨ ਦੇ ਬ੍ਰਾਂਡੇਨਬਰਗ ਗੇਟ 'ਤੇ ਲੋਕ ਤਖਤੀਆਂ ਲਈ ਨਜ਼ਰ ਆਏ, ਜਿਸ 'ਤੇ ਲਿਖਿਆ ਸੀ, ਇਕ ਗ੍ਰਹਿ, ਇਕ ਲੜਾਈ। ਇਕ ਫਰਾਈਡੇ ਫਾਰ ਫਿਊਚਰ, ਦੇ ਤਾਜ਼ਾ ਪ੍ਰਦਰਸ਼ਨ ਵਿਚ ਜਰਮਨੀ ਦੇ 500 ਤੋਂ ਜ਼ਿਆਦਾ ਸ਼ਹਿਰਾਂ 'ਚ 6 ਲੱਖ ਲੋਕਾਂ ਨੇ ਪ੍ਰਦਰਸ਼ਨ ਕੀਤਾ।

ਪੁਲਸ ਨੇ ਦੱਸਿਆ ਕਿ ਹੇਮਬਰਗ ਵਿਚ ਕੁਲ 30 ਹਜ਼ਾਰ ਲੋਕ ਅਤੇ ਮਿਊਨਿਖ ਵਿਚ 17 ਹਜ਼ਾਰ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਵੱਧਦੇ ਤਾਪਮਾਨ ਦੇ ਖਿਲਾਫ ਆਵਾਜ਼ ਚੁੱਕੀ। ਮੈਡ੍ਰਿਡ ਵਿਚ 1700 ਲੋਕ ਇਕੱਠੇ ਹੋਏ। ਉਥੇ ਹੀ ਦਿੱਲੀ ਵਿਚ ਲਗਭਗ 50 ਸਕੂਲਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਹੱਥ ਵਿਚ ਤਖਤੀਆਂ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਮਾਰਚ ਕੀਤਾ ਅਤੇ ਸਰਕਾਰ ਤੋਂ ਵਾਤਾਵਰਣ ਐਮਰਜੈਂਸੀ ਐਲਾਨ ਕਰਨ ਦੀ ਮੰਗ ਵੀ ਕੀਤੀ।

ਫਰਾਈਡੇ ਫਾਰ ਫਿਊਚਰ ਦੀ ਡਚ ਬਰਾਂਚ ਨੇ ਕਿਹਾ ਕਿ 15 ਸ਼ਹਿਰਾਂ ਵਿਚ ਪ੍ਰਦਰਸ਼ਨ ਜਾਰੀ ਹੈ। ਐਮਸਟਰਡਮ ਵਿਚ ਸ਼ਾਮ ਨੂੰ ਇਕ ਪੈਦਲ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਜਲਵਾਯੂ ਸੰਕਟ ਦੇ ਪੀੜਤਾਂ ਲਈ ਮੌਨ ਵੀ ਰੱਖਿਆ। ਅਮਰੀਕਾ ਅਤੇ ਕੈਨੇਡਾ ਵਿਚ ਕਾਫੀ ਘੱਟ ਗਿਣਤੀ ਵਿਚ ਲੋਕ ਸੜਕਾਂ 'ਤੇ ਉਤਰੇ। ਨਿਊਯਾਰਕ ਵਿਚ 100 ਹੋਰ ਵਾਸ਼ਿੰਗਟਨ ਵਿਚ ਤਕਰੀਬਨ 50 ਲੋਕਾਂ ਨੇ ਹੀ ਪ੍ਰਦਰਸ਼ਨ ਕੀਤਾ।

Sunny Mehra

This news is Content Editor Sunny Mehra