ਅਜਬ-ਗਜ਼ਬ: ਮਰਦਾਨਗੀ ਸਾਬਤ ਕਰਨ ਲਈ ਕੀੜੀਆਂ ਤੋਂ ਖੁਦ ਨੂੰ ਕਟਵਾਉਂਦੇ ਹਨ ਲੋਕ

07/04/2022 5:22:05 PM

ਬ੍ਰਾਸੀਲੀਆ (ਇੰਟ.)- ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਰਹਿਣ ਵਾਲੇ ਕਬੀਲੇ ਆਪਣੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਕਾਰਨ ਅਕਸਰ ਚਰਚਾ ਵਿਚ ਰਹਿੰਦੇ ਹਨ। ਇਨ੍ਹਾਂ ਕਬੀਲਿਆਂ ਦੀਆਂ ਕੁਝ ਪਰੰਪਰਾਵਾਂ ਬੇਹੱਦ ਅਜੀਬੋ-ਗਰੀਬ ਹੁੰਦੀਆਂ ਹਨ, ਜਿਨ੍ਹਾਂ ਦੀ ਉਹ ਅੱਜ ਵੀ ਪਾਲਣਾ ਕਰਦੇ ਹਨ। ਬ੍ਰਾਜ਼ੀਲ ’ਚ ਰਹਿਣ ਵਾਲਾ ਇਕ ਕਬੀਲਾ ਅਜਿਹੀ ਖ਼ਤਰਨਾਕ ਪਰੰਪਰਾ ਦੀ ਪਾਲਣਾ ਕਰਦਾ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਬ੍ਰਾਜ਼ੀਲ ’ਚ ਰਹਿਣ ਵਾਲੇ ਇਸ ਕਬੀਲੇ ਦੇ ਲੜਕਿਆਂ ਨੂੰ ਆਪਣੇ ਭਾਈਚਾਰੇ ਦੇ ਸਾਹਮਣੇ ਬਹਾਦਰੀ ਸਾਬਿਤ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ: ਕੁੱਤੇ ਨਾਲ ਦੁਨੀਆ ਘੁੰਮਣ ਨਿਕਲੇ ਇਸ ਸ਼ਖ਼ਸ ਨੇ 7 ਸਾਲਾਂ 'ਚ ਕੀਤੀ 38 ਦੇਸ਼ਾਂ ਦੀ ਯਾਤਰਾ, ਜਾਣੋ ਵਜ੍ਹਾ

ਐਮਾਜ਼ੋਨ ਦੇ ਸਾਟੇਰੇ-ਮਾਵਾ ਕਬੀਲੇ ਦੀ ਪੁਰਾਣੀ ਰਵਾਇਤ ਹੈ ਕਿ ਜਦੋਂ ਲੜਕੇ ਜਵਾਨ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਭਾਈਚਾਰੇ ਨੂੰ ਸਾਬਤ ਕਰਨਾ ਹੁੰਦਾ ਹੈ ਕਿ ਉਹ ਜਵਾਨ ਹੋ ਗਏ ਹਨ। ਅਜੀਬੋ-ਗਰੀਬ ਪਰੰਪਰਾ ਅਨੁਸਾਰ ਕਬੀਲੇ ਦੇ ਮੁੰਡਿਆਂ ਨੂੰ ਖ਼ਤਰਨਾਕ ਕੀੜੀਆਂ ਤੋਂ ਖੁਦ ਨੂੰ ਕਟਵਾਉਣਾ ਹੁੰਦਾ ਹੈ। ਇਸ ਦੇ ਲਈ ਲੜਕੇ ਬੁਲੇਟ ਕੀੜੀਆਂ ਨਾਲ ਭਰੇ ਦਸਤਾਨਿਆਂ ’ਚ ਆਪਣੇ ਹੱਥ ਪਾਉਂਦੇ ਹਨ। ਕਬੀਲੇ ਵਿਚ ਇਕ ਨਿਯਮ ਹੈ ਕਿ ਮਰਦ ਬਣਨ ਲਈ ਲੜਕਿਆਂ ਨੂੰ ਖ਼ਤਰਨਾਕ ਬੁਲੇਟ ਕੀੜੀਆਂ ਦੇ ਡੰਗਣ ਦਾ ਦਰਦ ਝੱਲਣਾ ਪੈਂਦਾ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਨੇ ਭੂਮੱਧ ਸਾਗਰ ਉੱਪਰ ਹਿਜ਼ਬੁੱਲਾ ਦੇ 3 ਡਰੋਨਾਂ ਨੂੰ ਡੇਗਿਆ, ਚਿਤਵਨੀ ਦਿੰਦਿਆਂ ਕਿਹਾ- ਸਾਨੂੰ ਨਾ ਪਰਖੋ

ਪਹਿਲਾਂ ਖ਼ਤਰਨਾਕ ਕੀੜੀਆਂ ਨੂੰ ਮੋਟੇ ਦਸਤਾਨੇ ’ਚ ਬੰਦ ਕਰ ਦਿੱਤਾ ਜਾਂਦਾ ਹੈ। ਜਦੋਂ ਦਸਤਾਨੇ ਨੂੰ ਖੋਲ੍ਹਿਆ ਜਾਂਦਾ ਹੈ, ਤਾਂ ਉਹ ਬੇਹੱਦ ਗੁੱਸੇ ’ਚ ਹੁੰਦੀਆਂ ਹਨ। ਜਦੋਂ ਉਹ ਗੁੱਸੇ ’ਚ ਹੁੰਦੀਆਂ ਹਨ, ਤਾਂ ਲੜਕਿਆਂ ਨੂੰ ਦਸਤਾਨਿਆਂ ’ਚ ਹੱਥ ਪਾਉਣੇ ਹੁੰਦੇ ਹਨ ਅਤੇ ਖੁਦ ਨੂੰ ਕਟਵਾਉਣਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਗੋਲੀ ਲੱਗਣ ਵਰਗਾ ਦਰਦ ਹੁੰਦਾ ਹੈ ਅਤੇ ਹੱਥ ਕਈ ਦਿਨਾਂ ਤੱਕ ਸੁੱਜੇ ਰਹਿੰਦੇ ਹਨ।

ਇਹ ਵੀ ਪੜ੍ਹੋ: ਡੈਨਮਾਰਕ 'ਚ ਮਾਲ ਦੇ ਅੰਦਰ ਗੋਲੀਬਾਰੀ ਨਾਲ ਮਚੀ ਹਫੜਾ-ਦਫੜੀ, ਤਿੰਨ ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News