ਚੀਨ ਦੀ ਸਰਕਾਰ ਹੋਈ ਸਖਤ, ਚੀਨੀ ਲੋਕ ਇੰਟਰਨੈੱਟ ''ਤੇ ਨਹੀਂ ਕਰ ਸਕਣਗੇ ਇਹ ਸ਼ਬਦ ਸਰਚ

09/25/2017 3:45:33 PM

ਬੀਜਿੰਗ— ਚੀਨ ਦੀ ਸਰਕਾਰ ਨੇ ਇੰਟਰਨੈੱਟ 'ਤੇ ਸਖਤੀ ਕਰ ਦਿੱਤੀ ਹੈ। ਸਰਕਾਰ ਨੇ ਇੰਟਰਨੈੱਟ 'ਤੇ ਜ਼ੋਰਦਾਰ ਢੰਗ ਨਾਲ ਪਾਬੰਦੀ ਲਾ ਦਿੱਤੀ ਹੈ। ਹੁਣ ਚੀਨ ਦੇ ਲੋਕ ਇੰਟਰਨੈੱਟ 'ਤੇ ਉਨ੍ਹਾਂ 68 ਸ਼ਬਦਾਂ ਨੂੰ ਸਰਚ ਨਹੀਂ ਕਰ ਸਕਦੇ, ਜੋ ਨਵੇਂ ਇੰਟਰਨੈੱਟ ਸੈਂਸਰਸ਼ਿਪ ਨਿਯਮਾਂ ਦਾ ਉਲੰਘਣ ਕਰਦੇ ਹਨ। ਇੰਟਰਨੈੱਟ 'ਤੇ ਅਜਿਹੀ ਪਾਬੰਦੀ ਤੋਂ ਅਜਿਹਾ ਲੱਗਦਾ ਹੈ ਕਿ ਜਿਵੇਂ ਲੋਕਾਂ ਦੀ ਆਜ਼ਾਦੀ ਦਾ ਕੋਈ ਮਹੱਤਵ ਹੀ ਨਹੀਂ ਰਹਿ ਗਿਆ। 
ਇਸ ਨਵੇਂ ਨਿਯਮ 'ਚ ਚੀਨ ਦੀ ਜਨਤਾ ਆਪਣੇ ਇੰਟਰਨੈੱਟ 'ਤੇ ਵੇਸਵਾਪੁਣੇ, ਬਲਾਤਕਾਰ ਨਾਲ ਜੁੜੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਨੂੰ ਵੀ ਪਬਲਿਸ਼ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਚੀਨ 'ਚ ਇੰਟਰਨੈੱਟ 'ਤੇ ਸਮਲਿੰਗੀ ਸੰਬੰਧਾਂ ਨੂੰ ਦਿਖਾਉਣ ਵਾਲੇ ਵੀਡੀਓ ਬਲਾਕ ਕਰ ਦਿੱਤੇ ਗਏ ਹਨ। ਇਸ ਨਵੇਂ ਨਿਯਮ ਤੋਂ ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਨੌਜਵਾਨਾਂ ਨੂੰ ਹੋ ਰਹੀ ਹੈ, ਜੋ ਇੰਟਰਨੈੱਟ ਦੇ ਜ਼ਰੀਏ ਪੈਸਾ ਕਮਾਉਣ ਦੀ ਇੱਛਾ ਰੱਖਦੇ ਹਨ।
ਇਸ ਨਵੇਂ ਇੰਟਰਨੈੱਟ ਨਿਯਮ ਮੁਤਾਬਕ ਚੀਨ ਦੇ ਲੋਕ ਇੰਟਰਨੈੱਟ 'ਤੇ ਅਜਿਹੇ ਕਿਸੇ ਵੀ ਪ੍ਰਕਾਰ ਦੀ ਸਮੱਗਰੀ ਨੂੰ ਪੋਸਟ ਨਹੀਂ ਕਰ ਸਕਦੇ, ਜੋ ਕਿ ਜ਼ਿਆਦਾ ਸ਼ਰਾਬ ਪੀਣ, ਜੂਆ ਖੇਡਣ ਵਰਗੇ ਦ੍ਰਿਸ਼ਾਂ ਨੂੰ ਦਿਖਾਉਂਦੇ ਹਨ। ਚੀਨ 'ਚ ਆਲੋਚਕ ਆਪਣੀ ਸਰਕਾਰ ਨੂੰ ਇੰਟਰਨੈੱਟ 'ਤੇ ਅਜਿਹੀ ਪਾਬੰਦੀ ਨੂੰ ਲੈ ਕੇ ਇਸ ਹਰਕਤ ਨੂੰ ਤਾਨਾਸ਼ਾਹੀ ਕਰਾਰ ਦੇ ਰਹੇ ਹਨ। ਚੀਨ ਵਿਚ ਔਰਤਾਂ ਵਿਚਾਲੇ ਲੋਕਪ੍ਰਿਅ ਆਨਲਾਈਨ ਲੇਖਿਕਾ ਸੋਂਗ ਜੇਈ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਨੇ ਕੁਝ ਲਿਖਣਾ ਹੈ ਤਾਂ ਨਿਯਮਾਂ ਨੂੰ ਫਾਲੋਅ ਕਰਨਾ ਹੋਵੇਗਾ। ਜੇਈ ਰੋਮਾਂਸ ਵਾਲੇ ਨਾਵਲ ਲਿਖਦੀ ਹੈ। ਇਸ ਨਵੇਂ ਨਿਯਮ ਮੁਤਾਬਕ ਜੇਈ ਸੈਕਸ ਅਤੇ ਸੈਕਸ ਨਾਲ ਸੰਬੰਧਤ ਕਿਸੇ ਵੀ ਪ੍ਰਕਾਰ ਦੇ ਸ਼ਬਦਾਂ ਨੂੰ ਆਪਣੇ ਕਨਟੈਂਟ 'ਚ ਇਸਤੇਮਾਲ ਨਹੀਂ ਕਰ ਸਕਦੀ। ਇਸ ਨਵੇਂ ਨਿਯਮਾਂ ਤੋਂ ਜੇਈ ਬਹੁਤ ਚਿੰਤਤ ਹੈ।