ਅਮਰੀਕਾ ਨੇ ਕੀਤਾ ਮੱਧ ਦੂਰੀ ਬੈਲਿਸਟਿਕ ਮਿਜ਼ਾਇਲ ਪਰੀਖਣ, ਰੂਸ ਨੇ ਜਤਾਈ ਚਿੰਤਾ

12/13/2019 7:03:04 PM

ਵਾਸ਼ਿੰਗਟਨ- ਅਮਰੀਕੀ ਫੌਜ ਨੇ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮੱਧ ਦੂਰੀ ਦੀ ਬੈਲਿਸਟਿਕ ਮਿਜ਼ਾਇਲ ਦੀ ਪਰੀਖਣ ਕੀਤਾ ਹੈ। ਰੂਸ ਦੇ ਨਾਲ ਆਈ.ਐਨ.ਐਫ. ਸੰਧੀ ਦੇ ਤਹਿਤ ਇਸ ਤਰ੍ਹਾਂ ਦੀਆਂ ਮਿਜ਼ਾਇਲਾਂ ਦੇ ਪਰੀਖਣ 'ਤੇ ਰੋਕ ਲੱਗੀ ਸੀ। ਪਰ ਹਾਲ ਵਿਚ ਦੋਵੇਂ ਦੇਸ਼ ਇਸ ਸੰਧੀ ਤੋਂ ਵੱਖ ਹੋ ਗਏ ਸਨ। ਇਸ ਪਰੀਖਣ 'ਤੇ ਰੂਸ ਨੇ ਕਿਹਾ ਹੈ ਕਿ ਉਹ ਭਵਿੱਖ ਵਿਚ ਇਸ ਤੋਂ ਸਾਵਧਾਨ ਰਹੇਗਾ।

ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਦੱਸਿਆ ਕਿ ਹਵਾਈ ਫੌਜ ਨੇ ਵੀਰਵਾਰ ਸਵੇਰੇ 8:30 ਵਜੇ ਵਾਂਡੇਨਬਰਗ ਏਅਰਫੋਰਸ ਸਟੇਸ਼ਨ ਤੋਂ ਬੈਲਿਸਟਿਕ ਮਿਜ਼ਾਇਲ ਦਾ ਪਰੀਖਣ ਕੀਤਾ। ਸਿਨਹੂਆ ਪੱਤਰਕਾਰ ਏਜੰਸੀ ਦੇ ਮੁਤਾਬਕ ਸਮੁੰਦਰ ਵਿਚ ਡਿੱਗਣ ਤੋਂ ਪਹਿਲਾਂ ਮਿਜ਼ਾਇਲ ਨੇ ਖੁੱਲੇ ਆਸਮਾਨ ਵਿਚ 500 ਕਿਲੋਮੀਟਰ ਤੋਂ ਜ਼ਿਆਦਾ ਦੀ ਉਡਾਨ ਭਰੀ।

ਪੈਂਟਾਗਨ ਨੇ ਕਿਹਾ ਕਿ ਇਸ ਪਰੀਖਣ ਨਾਲ ਮਿਲੇ ਡਾਟਾ ਦੀ ਵਰਤੋਂ ਭਵਿੱਖ ਵਿਚ ਹੋਣ ਵਾਲੇ ਪਰੀਖਣਾਂ ਵਿਚ ਕੀਤੀ ਜਾਵੇਗੀ। ਆਈ.ਐਨ.ਐਫ. ਸੰਧੀ ਤੋਂ ਹਟਣ ਤੋਂ ਬਾਅਦ ਅਮਰੀਕਾ ਵਲੋਂ ਕੀਤਾ ਗਿਆ ਇਹ ਦੂਜਾ ਮਿਜ਼ਾਇਲ ਪਰੀਖਣ ਹੈ। ਅਮਰੀਕੀ ਫੌਜ ਨੇ ਇਸ ਤੋਂ ਪਹਿਲਾਂ ਅਗਸਤ ਮਹੀਨੇ ਨੇਵੀ ਦੇ ਲਈ ਟਾਮਹਾਕ ਕਰੂਜ਼ ਮਿਜ਼ਾਇਲ ਦਾ ਪਰੀਖਣ ਕੀਤਾ ਸੀ।


Baljit Singh

Content Editor

Related News