ਪਾਕਿਸਤਾਨੀ ਮੀਡੀਆ ਅਥਾਰਟੀ ਨੇ ''ਝੂਠੀ ਖਬਰ'' ਪ੍ਰਕਾਸ਼ਿਤ ਕਰਨ ''ਤੇ ਟੀਵੀ ਚੈਨਲ ਨੂੰ ਭੇਜਿਆ ਨੋਟਿਸ

10/14/2018 5:01:53 PM

ਇਸਲਾਮਾਬਾਦ— ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਰੈਗੂਲੈਰਟੀ ਅਥਾਰਟੀ ਨੇ ਦੋ ਸੰਘੀ ਮੰਤਰੀਆਂ ਦੀ ਨਿੰਦਾ ਸਝਮੇ ਜਾਣ ਵਾਲੀਆਂ ਖਬਰਾਂ ਪ੍ਰਕਾਸ਼ਿਤ ਕਰਨ ਨੂੰ ਲੈ ਕੇ ਇਕ ਨਿੱਜੀ ਟੀਵੀ ਚੈਨਲ ਨੂੰ ਨੋਟਿਸ ਜਾਰੀ ਕੀਤਾ ਹੈ। 'ਡਾਨ' ਅਖਬਾਰ ਨੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੈਰਟੀ ਅਥਾਰਟੀ ਨੇ ਨੋਟਿਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਟਿੱਕਰ ਤੋਂ ਇਹ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਸੰਘੀ ਵਿੱਤ ਮੰਤਰੀ ਨੂੰ ਨੀਤੀਆਂ ਨੂੰ ਲੈ ਕੇ ਉਨ੍ਹਾਂ ਦੇ ਕੰਮਕਾਜ 'ਤੇ ਨਾਖੁਸ਼ੀ ਜ਼ਾਹਿਰ ਕੀਤੀ ਹੈ।

'ਝੂਠੀ ਖਬਰ 'ਤੇ ਨੋਟਿਸ' ਨਾਂ ਦੇ ਇਸ ਨੋਟਿਸ 'ਚ ਕਿਹਾ ਗਿਆ ਹੈ ਕਿ ਅਜਿਹੀ ਖਬਰ ਪ੍ਰਕਾਸ਼ਿਤ ਕਰਕੇ ਚੈਨਲ ਨੇ 2015 ਇਲੈਕਟ੍ਰਾਨਿਕ ਮੀਡੀਆ ਆਚਾਰ ਸਹਿੰਤਾ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ। ਅਖਬਾਰ ਨੇ ਖਬਰ ਦਿੱਤੀ ਕਿ ਰੈਗੂਲੈਰਟੀ ਅਥਾਰਟੀ ਨੇ ਟੀਵੀ ਚੈਨਲ ਤੋਂ ਇਨ੍ਹਾਂ ਖਬਰਾਂ ਦੀ ਸੱਚਾਈ ਸਾਬਿਤ ਕਰਨ ਤੇ ਸੋਮਵਾਰ ਤੱਕ ਰਿਪੋਰਟ ਦੇਣ ਨੂੰ ਕਿਹਾ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਜੇਕਰ ਚੈਨਲ ਆਪਣੀ ਰਿਪੋਰਟ ਦੇ ਸਮਰਥਨ 'ਚ ਸਬੂਤ ਨਹੀਂ ਦਿੰਦਾ ਤਾਂ ਉਸ ਨੂੰ ਮੁਆਫੀ ਮੰਗਣੀ ਪਵੇਗੀ।