ਕੈਨੇਡੀਅਨ ਪੁਲਸ ਨੇ ਕੀਤਾ ਸਿੱਖ ਵਿਰਾਸਤ ਮਿਊਜ਼ੀਅਮ ਦਾ ਦੌਰਾ (ਦੇਖੋ ਤਸਵੀਰਾਂ)

03/26/2017 6:17:26 PM

ਮਿਸੀਗਾਗਾ— ਕੈਨੇਡਾ ਦੀ ਪੀਲ ਖੇਤਰੀ ਪੁਲਸ ਨੇ ਮਿਸੀਗਾਗਾ ਵਿਖੇ ਸਥਿਤ ਸਿੱਖ ਵਿਰਾਸਤ ਮਿਊਜ਼ੀਅਮ (ਸਿੱਖ ਹੈਰੀਟੇਜ ਮਿਊਜ਼ੀਅਮ) ਦਾ ਦੌਰਾ ਕੀਤਾ। ਇਹ ਮਿਊਜ਼ੀਅਮ ਮਿਸੀਗਾਗਾ ਦੀ ਡੀਰਿਊ ਰੋਡ ਵਿਖੇ ਸਥਿਤ ਹੈ। ਅਧਿਕਾਰੀ ਬੱਸ ਵਿਚ ਸਵਾਰ ਹੋ ਕੇ ਇਸ ਮਿਊਜ਼ੀਅਮ ਦੇ ਦੋ ਘੰਟਿਆਂ ਦੇ ਟੂਰ ਲਈ ਆਏ। ਇਹ ਟੂਰ ਪੁਲਸ ਅਧਿਕਾਰੀਆਂ ਨੂੰ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਬਾਰੇ ਜਾਣਕਾਰੀ ਦੇਣ ਦੇ ਪ੍ਰੋਗਰਾਮ ਦਾ ਹਿੱਸਾ ਹੈ। ਇਸ ਟੂਰ ਦਾ ਆਯੋਜਨ ''ਦਿ ਡਾਇਵਰਸਟੀ ਰੀਲੇਸ਼ਨ ਬਿਊਰੋ'' ਨੇ ਕੀਤਾ ਸੀ। ਪੁਲਸ ਅਧਿਕਾਰੀਆਂ ਨੇ ਮਿਊਜ਼ੀਅਮ ਵਿਚ ਸਿੱਖਾਂ ਦੇ ਮਹਾਨ ਇਤਿਹਾਸ ਅਤੇ ਕੈਨੇਡਾ ਦੇ ਵਿਕਾਸ ਵਿਚ ਉਨ੍ਹਾਂ ਦੇ ਅਹਿਮ ਯੋਗਦਾਨ ਬਾਰੇ ਜਾਣਕਾਰੀ ਹਾਸਲ ਕੀਤੀ।

Kulvinder Mahi

This news is News Editor Kulvinder Mahi