ਕੈਨੇਡਾ ਦੀ ਸਭ ਤੋਂ ਵੱਡੀ ਚਰਚ ''ਚ ਪਾਦਰੀ ''ਤੇ ਚਾਕੂ ਨਾਲ ਹਮਲਾ

03/22/2019 11:15:46 PM

ਮਾਂਟਰੀਅਲ - ਕੈਨੇਡਾ ਦੇ ਮਾਂਟਰੀਅਲ ਸ਼ਹਿਰ 'ਚ ਸਭ ਤੋਂ ਵੱਡੀ ਚਰਚ 'ਸੈਂਟ ਜੋਸੇਫ ਓਰੇਟਰੀ' 'ਚ ਸ਼ੁੱਕਰਵਾਰ ਸਵੇਰੇ ਪ੍ਰਾਥਨਾ ਸਭਾ ਦੌਰਾਨ ਇਕ ਸ਼ੱਕੀ ਨੇ ਕਰੀਬ 50 ਲੋਕਾਂ ਦੀ ਮੌਜੂਦਗੀ 'ਚ ਇਕ ਪਾਦਰੀ 'ਤੇ ਚਾਕੂ ਨਾਲ ਹਮਲਾ ਕੀਤਾ। ਰੋਮ ਕੈਥੋਲਿਕ ਬੇਸੀਲਿਕਾ 'ਚ ਸ਼ੱਕੀ ਨੂੰ ਹਮਲੇ ਦੇ ਤੁਰੰਤ ਬਾਅਦ ਸਥਾਨਕ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸਵੇਰੇ ਕਰੀਬ 8:40 ਮਿੰਟ 'ਤੇ ਉਸ ਨੇ ਕਰੀਬ 50 ਲੋਕਾਂ ਅਤੇ ਟੀ. ਵੀ. ਦੇਖ ਰਹੇ ਦਰਸ਼ਕਾਂ ਦੇ ਸਾਹਮਣੇ ਹਮਲਾ ਕੀਤਾ ਸੀ।

ਪਾਦਰੀ ਕਲੋਡੇ ਗ੍ਰੋਓ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਪਾਦਰੀ ਗ੍ਰੋਓ ਦੇ ਸਰੀਰ ਦੇ ਉਪਰੀ ਹਿੱਸੇ 'ਚ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਹਮਲੇ ਦੀ ਜਾਂਚ ਕਰ ਰਹੇ ਹਾਂ ਕਿ ਕਿਤੇ ਹਮਲਾਵਰ ਦੀ ਪਾਦਰੀ ਨਾਲ ਨਿੱਜੀ ਦੁਸ਼ਮਣੀ ਤਾਂ ਨਹੀਂ ਸੀ।

Khushdeep Jassi

This news is Content Editor Khushdeep Jassi