ਆਸਟ੍ਰੀਆ ''ਚ 370 ਯਾਤਰੀਆਂ ਨੂੰ ਲਿਜਾ ਰਹੀ ਟਰੇਨ ਨੂੰ ਸੁਰੰਗ ''ਚ ਲੱਗੀ ਅੱਗ

06/08/2023 11:43:36 AM

ਬਰਲਿਨ (ਭਾਸ਼ਾ)- ਆਸਟ੍ਰੀਆ ਵਿਚ ਬੁੱਧਵਾਰ ਸ਼ਾਮ ਨੂੰ ਇਕ ਸੁਰੰਗ ਵਿਚੋਂ ਲੰਘ ਰਹੀ ਇਕ ਯਾਤਰੀ ਟੇਰਨ ਨੂੰ ਅੱਗ ਲੱਗਣ ਮਗਰੋਂ ਅਧਿਕਾਰੀਆਂ ਨੇ ਟਰੇਨ ਵਿਚੋਂ ਸੈਂਕੜੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਚ ਕਰੀਬ 50 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 'ਆਸਟ੍ਰੀਆ ਪ੍ਰੈਸ ਏਜੰਸੀ' ਦੀ ਖ਼ਬਰ ਮੁਤਾਬਕ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਕਰੀਬ 370 ਯਾਤਰੀਆਂ ਨਾਲ ਟਰੇਨ ਟਾਈਰੋਲ ਖੇਤਰ ਵਿਚ ਇੰਸਬਰੁਕ ਦੇ ਪੂਰਬ ਵਿਚ ਫ੍ਰਿਟਜੈਂਸ ਨੇੜੇ ਸੁਰੰਗ ਵਿਚ ਸੀ, ਉਦੋਂ ਉਸ ਵਿਚ ਅੱਗ ਲੱਗ ਗਈ।

ਇਹ ਵੀ ਪੜ੍ਹੋ: ਕੈਨੇਡਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਤਪਿਆ ਨਿਊਯਾਰਕ, ਛਾਇਆ ਹਨੇਰਾ

ਪੁਲਸ ਨੇ ਦੱਸਿਆ ਕਿ ਕਰੀਬ 50 ਯਾਤਰੀ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ ਹਨ ਜਾਂ ਉਨ੍ਹਾਂ ਨੂੰ ਧੂੰਏਂ ਕਾਰਨ ਪਰੇਸ਼ਾਨੀ ਹੋਣ ਦਾ ਖ਼ਦਸ਼ਾ ਹੈ। ਰੇਲਵੇ ਸੰਚਾਲਨ ਓਈਬੀਬੀ ਨੇ ਕਿਹਾ ਕਿ ਰਾਤ 8:40 'ਤੇ ਓਵਰਹੈੱਡ ਵਾਇਰ ਵਿਚ ਖ਼ਰਾਬੀ ਦੀ ਸੂਚਨਾ ਮਿਲੀ ਸੀ ਅਤੇ ਇੰਸਬਰੁਕ ਤੋਂ ਐਮਸਟਰਡਮ ਜਾ ਰਹੀ 'ਨਾਈਟਜੈੱਟ' ਟਰੇਨ ਨਾਲ ਜੁੜੇ ਇਕ ਮਾਲਵਾਹਕ ਡੱਬੇ 'ਤੇ ਆਟੋਮੋਬਾਇਲ ਵਿਚ ਅਚਾਨਕ ਅੱਗ ਲੱਗ ਗਈ। ਓਈਬੀਬੀ ਨੇ ਦੱਸਿਆ ਕਿ 20 ਅੱਗ ਬੁਝਾਉ ਗੱਡੀਆਂ ਦੀ ਮਦਦ ਨਾਲ ਰਾਤ 10:20 'ਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਯਾਤਰੀਆਂ ਨੂੰ ਟਰੇਨ ਵਿਚੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ: ਫੇਸਬੁੱਕ ਅਤੇ ਇੰਸਟਾਗ੍ਰਾਮ ਵੀ ਟਵਿਟਰ ਦੇ ਰਸਤੇ ’ਤੇ, ਵੈਰੀਫਾਈਡ ਅਕਾਊਂਟ ’ਤੇ ਵਸੂਲਣਗੇ ਇੰਨੇ ਰੁਪਏ

 

cherry

This news is Content Editor cherry