ਕੈਨੇਡਾ ''ਚ ਪਟੜੀ ਤੋਂ ਉਤਰੀ ਟਰੇਨ, 13 ਲੋਕ ਜ਼ਖਮੀ

01/01/2020 10:48:28 AM

ਓਟਾਵਾ— ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਪੋਟਰੇਜ ਲਾ ਪ੍ਰੇਅਰੀ ਕੋਲ ਇਕ ਯਾਤਰੀ ਟਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ 13 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਮੈਨੀਟੋਬਾ ਸੂਬੇ ਦੇ ਪੋਟਰੇਜ ਲਾ ਪ੍ਰੇਅਰੀ ਨੇੜੇ ਇਕ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰ ਗਈ, ਜਿਸ ਕਾਰਨ ਗੱਡੀ ਦੇ 5 ਕਰੂ ਮੈਂਬਰ ਤੇ 8 ਯਾਤਰੀ ਜ਼ਖਮੀ ਹੋ ਗਏ।

ਇਹ ਦੁਰਘਟਨਾ ਮੰਗਲਵਾਰ ਨੂੰ ਸਥਾਨਕ ਸਮੇਂ ਸਵੇਰੇ 6.45 ਵਜੇ ਵਾਪਰੀ। ਕੈਨੇਡਾ ਦੇ ਆਵਾਜਾਈ ਸੁਰੱਖਿਆ ਬਾਰਡਰ ਨੇ ਰੇਲ ਦੀ ਪਟੜੀ ਦੀ ਜਾਂਚ ਲਈ ਟੀਮ ਭੇਜੀ ਹੈ।
ਜਾਣਕਾਰੀ ਮੁਤਾਬਕ ਟਰੇਨ 692 ਹਡਸਨ ਬੇਅ ਲਾਈਨ ਚਰਚਿਲ (ਮੈਨੀਟੋਬਾ) ਤੋਂ ਵਿਨੀਪੈੱਗ ਜਾ ਰਹੀ ਸੀ। ਸਥਾਨਕ ਮੀਡੀਆ ਵਲੋਂ ਜਾਰੀ ਤਸਵੀਰਾਂ 'ਚ ਪਤਾ ਲੱਗ ਰਿਹਾ ਹੈ ਕਿ ਦੋ ਡੱਬੇ ਪਟੜੀ ਤੋਂ ਉਤਰ ਗਏ।
ਟਰਾਂਸਪੋਰੇਸ਼ਨ ਸੇਫਟੀ ਬੋਰਡ ਨੇ ਦੱਸਿਆ ਕਿ ਟਰੇਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾ ਰਹੀ ਸੀ। ਫਿਲਹਾਲ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਇਹ ਹਾਦਸਾ ਕਿਵੇਂ ਵਾਪਰਿਆ।