ਸਪੇਨ ''ਚ ਯਾਤਰੀ ਅਤੇ ਮਾਲ ਗੱਡੀ ਦੀ ਟੱਕਰ, 1 ਵਿਅਕਤੀ ਦੀ ਮੌਤ ਤੇ 85 ਹੋਰ ਜ਼ਖਮੀ

05/17/2022 1:36:55 PM

ਬਾਰਸੀਲੋਨਾ (ਆਈ.ਏ.ਐੱਨ.ਐੱਸ.): ਸਪੇਨ ਵਿਖੇ ਬਾਰਸੀਲੋਨਾ ਦੇ ਸੇਂਟ ਬੋਈ ਡੇ ਲੋਬਰੇਗਟ ਸਟੇਸ਼ਨ 'ਤੇ ਇੱਕ ਮਾਲ ਗੱਡੀ ਅਤੇ ਇੱਕ ਯਾਤਰੀ ਰੇਲਗੱਡੀ ਦਰਮਿਆਨ ਟੱਕਰ ਹੋ ਗਈ। ਇਸ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 85 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।ਡਾਇਰੈਕਟੋਰੇਟ ਜਨਰਲ ਫਾਰ ਸਿਵਲ ਪ੍ਰੋਟੈਕਸ਼ਨ ਐਂਡ ਐਮਰਜੈਂਸੀ (ਡੀਜੀਪੀਸੀਈ) ਅਨੁਸਾਰ ਇਹ ਹਾਦਸਾ ਸ਼ਾਮ ਕਰੀਬ 6 ਵਜੇ ਵਾਪਰਿਆ। 

ਪੜ੍ਹੋ ਇਹ ਅਹਿਮ ਖ਼ਬਰ -82 ਦਿਨ ਬਾਅਦ ਪੁਤਿਨ ਨੂੰ ਵੱਡੀ ਸਫ਼ਲਤਾ, ਮਾਰੀਉਪੋਲ 'ਚੋਂ ਪੈਰ ਪਿਛਾਂਹ ਖਿੱਚਣ ਲੱਗੀ ਯੂਕ੍ਰੇਨ ਦੀ ਫ਼ੌਜ

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਜਦੋਂ ਪੋਟਾਸ਼ ਲੈ ਕੇ ਜਾ ਰਹੀ ਮਾਲ ਗੱਡੀ ਸਟੇਸ਼ਨ ਦੇ ਪ੍ਰਵੇਸ਼ ਦੁਆਰ 'ਤੇ ਪਟੜੀ ਤੋਂ ਉਤਰੀ ਤਾਂ ਉਸ ਸਮੇਂ ਜਾ ਰਹੀ ਯਾਤਰੀ ਰੇਲਗੱਡੀ ਨਾਲ ਟਕਰਾ ਗਈ।ਖੇਤਰੀ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਯਾਤਰੀ ਰੇਲ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ।ਜਨਰਲੀਟੈਟ ਦੇ ਉਪ ਪ੍ਰਧਾਨ ਅਤੇ ਡਿਜ਼ੀਟਲ ਪਾਲਿਸੀਜ਼ ਐਂਡ ਟੈਰੀਟਰੀ ਮੰਤਰੀ ਜੋਰਡੀ ਪੁਗਨੇਰੋ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀਆਂ ਵਿੱਚੋਂ ਨੌਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਇਸ ਦੌਰਾਨ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Vandana

This news is Content Editor Vandana