ਧਾਰਮਿਕ ਭਾਈਚਾਰਿਆਂ ’ਚ ਵੰਡ ਦੀਆਂ ਅਫਵਾਹਾਂ ’ਤੇ ਨਾ ਦਿਓ ਧਿਆਨ : ਪੋਪ ਫਰਾਂਸਿਸ

12/02/2017 5:06:55 PM

ਢਾਕਾ (ਏ.ਪੀ.)- ਪੋਪ ਫਰਾਂਸਿਸ ਨੇ ਬੰਗਲਾਦੇਸ਼ ਦੇ ਪਾਦਰੀਆਂ ਅਤੇ ਨਨ ਨੂੰ ਧਾਰਮਿਕ ਭਾਈਚਾਰਿਆਂ ਵਿਚ ਵੰਡ ਪਾਉਣ ਵਾਲੀਆਂ ਅਫਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਪੋਪ ਨੇ ਤਣਾਅਪੂਰਨ ਅਤੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਆਪਣੀ ਏਸ਼ੀਆ ਦੀ ਯਾਤਰਾ ਦੌਰਾਨ ਦੇਸ਼ ਦੇ ਕੈਥੋਲਿਕ ਅਗਵਾਈ ਵਾਲਾ ਸੰਬੋਧਨ ਕਰਦਿਆਂ ਇਹ ਪ੍ਰਗਟਾਵਾ ਕੀਤਾ। ਫਰਾਂਸਿਸ ਨੇ ਚਟਗਾਓਂ ਦੇ ਹੋਲੀ ਰੋਜਰੀ ਚਰਚ ਵਿਚ ਇਕੱਠੇ ਹੋਏ ਪਾਦਰੀਆਂ ਅਤੇ ਨਨ ਨੂੰ ਕਿਹਾ ਕਿ ਉਹ 8 ਸਫਿਆਂ ਦਾ ਤਿਆਰ ਕੀਤਾ ਹੋਇਆ ਭਾਸ਼ਣ ਪਿੱਛੇ ਛੱਡ ਕੇ ਜਾ ਰਹੇ ਹਨ ਅਤੇ ਇਸ ਦੀ ਬਜਾਏ ਉਹ ਆਪਣੇ ਦਿਲੋਂ ਉਨ੍ਹਾਂ ਗੱਲਾਂ ’ਤੇ ਅਮਲ ਕਰਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਇਹ ਬਿਹਤਰ ਹੋਵੇਗਾ ਜਾਂ ਖਰਾਬ, ਪਰ ਮੈਂ ਵਾਅਦਾ ਕਰਦਾ ਹਾਂ ਕਿ ਇਹ ਜ਼ਿਆਦਾ ਬੋਰੀਅਤ ਭਰਿਆ ਨਹੀਂ ਹੋਵੇਗਾ। ਆਪਣੇ 15 ਮਿੰਟਾਂ ਦੇ ਸੰਬੋਧਨ ਵਿਚ ਉਨ੍ਹਾਂ ਨੇ ਧਾਰਮਿਕ ਭਾਈਚਾਰਿਆਂ ਨੂੰ ਵੱਖ ਕਰਨ ਵਾਲੀਆਂ ਅਫਵਾਹਾਂ ’ਤੇ ਧਿਆਨ ਨਾ ਦੇਣ ’ਤੇ ਭਾਸ਼ਣ ਦਿੱਤਾ। ਫਰਾਂਸਿਸ ਨੇ ਆਪਣੇ ਨਿੱਜੀ ਤਜ਼ਰਬਿਆਂ ਦੇ ਆਧਾਰ ’ਤੇ ਕਿਹਾ ਕਿ ਅਫਵਾਹਾਂ ਕਾਰਨ ਕਿੰਨੇ ਧਾਰਮਿਕ ਭਾਈਚਾਰੇ ਖਤਮ ਹੋ ਗਏ? ਕਿਰਪਾ ਕਰਕੇ ਆਪਣੀ ਜ਼ੁਬਾਨ ਬੰਦ ਰਖੋ। ਉਨ੍ਹਾਂ ਨੇ ਕਾਕਸ ਬਜ਼ਾਰ ਤੋਂ ਢਾਕਾ ਆਏ 16 ਰੋਹਿੰਗਿਆ ਸ਼ਰਨਾਰਥੀਆਂ ਦੇ ਗਰੁੱਪ ਨੂੰ ਕਿਹਾ ਅੱਜ ਰੱਬ ਦੇ ਵਜੂਦ ਨੂੰ ਰੋਹਿੰਗਿਆ ਵੀ ਕਿਹਾ ਜਾਂਦਾ ਹੈ। ਫਰਾਂਸਿਸ ਦਾ ਰੋਮ ਪਰਤਣ ਲਈ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਬੰਗਲਾਦੇਸ਼ ਵਿਚ ਆਖਰੀ ਪ੍ਰੋਗਰਾਮ ਇਕ ਨੌਜਵਾਨਾਂ ਵਿਚ ਰੈਲੀ ਕੱਢੀ ਸੀ।